:ਨਾਈ ਦੀਆਂ ਦੁਕਾਨਾਂ , ਹੇਅਰ ਕੱਟ ਸਲੂਨ ਤੇ ਬਾਜ਼ਾਰ ਖੋਲਣ ਦੀ ਆਗਿਆ
ਸਾਰੀਆਂ ਗਤੀਵਿਧੀਆਂ ਵਿਚ ਦੋ ਗਜ ਦੀ ਦੂਰੀ ਲਾਜਮੀ

ਚੰਡੀਗੜ੍ਹ , 18 ਮਈ( ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਲਾਕ ਡਾਉਂਣ 4 ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ ਹੀ ਸਰਕਾਰ ਸਾਰਿਆਂ ਗਤੀਵਿਧੀਆਂ ਵਿਚ 2 ਗਜ ਦੀ ਦੂਰੀ (ਘਟੋ ਘਟੋ 6 ਫੁਟ ਦਾ ਫ਼ਾਸਲਾ) ਲਾਜਮੀ ਕਰ ਦਿੱਤੀ ਹੈ । ਸਰਕਾਰ ਨੇ ਕਿਹਾ ਹੈ ਕਿ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਸਮਾਜਿਕ ਦੂਰੀ ਦੇ ਸਿਧਾਂਤ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸਾਰੇ ਵਿਅਕਤੀਆਂ ਲਈ ਜਨਤਕ ਥਾਵਾਂ ਤੇ ਦਫਤਰ ਵਿਚ ਮਾਸਕ ਪਾਉਣਾ ਜਰੂਰੀ ਹੋਵੇਗਾ ।
ਪੰਜਾਬ ਸਰਕਾਰ ਨੇ ਲਾਕ ਡਾਉਂਣ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿਤੇ ਹਨ ਇੰਡਸਟਰੀ ਨੂੰ ਚਲਾਉਂਣ ਲਈ ਵੱਖਰੇ ਤੋਰ ਤੇ ਮਨਜ਼ੂਰੀ ਲੈਣ ਦੀ ਜਰੂਰਤ ਨਹੀਂ ਹੋਵੇਗੀ । ਇਸ ਤੋਂ ਇਲਾਵਾ ਸਰਕਾਰੀ ਸਰਕਾਰੀ ਦਫਤਰ , ਪ੍ਰਾਈਵੇਟ ਦਫਤਰ ਤੇ ਇੰਡਸਟਰੀ ਦੇ ਕਾਮਿਆਂ ਨੂੰ ਕੰਮ ਤੇ ਜਾਣ ਲਈ ਪਾਸ ਦੀ ਜਰੂਰਤ ਨਹੀਂ ਹੋਵੇਗੀ । ਇਹ ਸ਼ਰਤ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਲਾਗੂ ਰਹੇਗੀ ਹਰ ਤਰ੍ਹਾਂ ਦੀ ਇੰਡਸਟਰੀ ਨੂੰ ਸ਼ਹਿਰ ਵਿਚ ਗ੍ਰਾਮੀਣ ਖੇਤਰਾਂ ਵਿਚ ਚਲਾਉਂਣ ਦੀ ਆਗਿਆ ਹੋਵੇਗੀ ।
ਸ਼ੋਪਿੰਗ ਮਾਲ ਬੰਦ ਰਹਿਣਗੇ ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਸਮੇਤ ਮੇਨ ਬਾਜ਼ਾਰ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੋਲਣ ਦੀ ਆਗਿਆ ਹੋਵੇਗੀ । ਨਾਈ ਦੀਆਂ ਦੁਕਾਨਾਂ ਤੇ ਹੇਅਰ ਕੱਟ ਸਲੂਨ ਨੂੰ ਖੋਲਣ ਦਾ ਫੈਸਲਾ ਕੀਤਾ ਹੈ ,ਪਰ ਉਹ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ ਦਾ ਪਾਲਣ ਕਰਨਗੇ ।





















