
ਲੰਡਨ, 2 ਜੁਲਾਈ– ਭਾਰਤੀ ਟੀਮ ਦੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਬੱਲੇਬਾਜੀ ਕਰਦਿਆਂ ਵਨਡੇ ਕੈਰੀਅਰ ਦਾ 26ਵਾਂ ਸੈਂਕੜਾ ਬਣਾਇਆ। ਰੋਹਿਤ ਨੇ 91 ਗੇਂਦਾਂ ਵਿਚ 7 ਚੌਕਿਆਂ ਤੇ 5 ਛੱਕਿਆਂ ਨਾਲ ਸੈਂਕੜਾ ਪੂਰਾ ਕੀਤਾ। ਰੋਹਿਤ ਸੈਂਕੜਾ ਬਣਾਉਣ ਤੋਂ ਬਾਅਦ ਹੀ 104 ਦੌੜਾਂ ਉਤੇ ਆਊਟ ਹੋ ਗਿਆ।
ਇਸ ਦੌਰਾਨ ਭਾਰਤ ਨੇ ਬਿਨਾਂ ਕੋਈ ਵਿਕਟ ਗਵਾਇਆਂ 29.5 ਓਵਰਾਂ ਵਿਚ 181/1 ਦੌੜਾਂ ਬਣਾ ਲਈਆਂ ਹਨ।
ਇਸ ਵਿਸ਼ਵ ਕੱਪ ਵਿਚ ਰੋਹਿਤ ਦਾ ਇਹ ਚੌਥਾ ਸੈਂਕੜਾ ਹੈ। ਰੋਹਿਤ ਨੇ 4 ਸੈਂਕੜੇ ਜੜ ਕੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੀ ਬਰਾਬਰੀ ਕਰ ਲਈ ਹਨ, ਜਿਸ ਨੇ 2015 ਦੇ ਵਿਸ਼ਵ ਕੱਪ ਵਿਚ 4 ਸੈਂਕੜੇ ਜੜੇ ਸਨ।
ਇਸ ਦੇ ਨਾਲ ਹੀ ਰੋਹਿਤ ਇਸ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ ਵੀ ਬਣ ਗਿਆ ਹੈ। ਰੋਹਿਤ ਨੇ ਡੇਵਿਟ ਵਾਰਨਰ (516) ਨੂੰ ਪਿਛੇ ਛੱਡ ਦਿੱਤਾ ਹੈ। ਰੋਹਿਤ ਸ਼ਰਮਾ ਦੀਆਂ 544 ਦੌੜਾਂ ਹੋ ਗਈਆਂ ਹਨ।





















