ਪਰਥ, 13 ਦਸਬੰਰ – ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕੱਲ੍ਹ ਤੋਂ ਦੂਸਰਾ ਟੈਸਟ ਪਰਥ ਵਿਖੇ ਹੋਣ ਜਾ ਰਿਹਾ ਹੈ। ਟੀਮ ਇੰਡੀਆ ਪਹਿਲਾ ਟੈਸਟ ਮੈਚ ਜਿੱਤ ਕੇ 4 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ ਅਤੇ ਉਹ ਹੁਣ ਮਜਬੂਤ ਇਰਾਦੇ ਨਾਲ ਮੈਦਾਨ ਵਿਚ ਉਤਰੇਗੀ। ਇਹ ਮੈਚ ਭਾਰਤ ਸਮੇਂ ਅਨੁਸਾਰ ਸਵੇਰੇ 7.50 ਵਜੇ ਸ਼ੁਰੂ ਹੋਵੇਗਾ।
ਇਸ ਦੌਰਾਨ ਇਸ ਮੈਚ ਲਈ ਟੀਮ ਇੰਡੀਆ ਦਾ ਐਲਾਨ ਕਰ ਦਿਤਾ ਗਿਆ ਹੈ। ਰੋਹਿਤ ਸ਼ਰਮਾ ਅਤੇ ਆਰ.ਅਸ਼ਵਿਨ ਨੂੰ ਇਸ ਮੈਚ ਵਿਚ ਆਰਾਮ ਦਿੱਤਾ ਗਿਆ ਹੈ। ਟੀਮ ਇਸ ਪ੍ਰਕਾਰ ਹੈ-
India name 13-man squad for 2nd Test: Virat Kohli (C), M Vijay, KL Rahul, Cheteshwar Pujara, Ajinkya Rahane (VC), Hanuma Vihari, Rishabh Pant (WK), Ravindra Jadeja, Ishant Sharma, Mohammed Shami, Jasprit Bumrah, Bhuvneshwar Kumar, Umesh Yadav