
ਜੈਤੋ, 20 ਜਨਵਰੀ (ਰਘੂਨੰਦਨ ਪਰਾਸ਼ਰ) ਰੇਲ ਮੰਤਰਾਲਾ ਨੇ ਟ੍ਰੇਨ ਨੰਬਰ 12311/12312 ਹਾਵੜਾ-ਕਾਲਕਾ ਮੇਲ ਦਾ ਨਾਂ “ਨੇਤਾਜੀ ਐਕਸਪ੍ਰੈਸ” ਵਜੋਂ ਦੁਬਾਰਾ ਸ਼ੁਰੂ ਕਰ ਦਿੱਤਾ ਹੈ।
ਰੇਲ ਮੰਤਰਾਲਾ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ
ਹਾਵੜਾ-ਕਾਲਕਾ ਮੇਲ ਇਕ ਬਹੁਤ ਮਸ਼ਹੂਰ ਹੈ ਅਤੇ ਭਾਰਤੀ ਰੇਲਵੇ ਦੀ ਸਭ ਤੋਂ ਪੁਰਾਣੀ ਰੇਲ ਹੈ। ਹਾਵੜਾ-ਕਾਲਕਾ ਮੇਲ ਹਾਵੜਾ (ਪੂਰਬੀ ਰੇਲਵੇ) ਅਤੇ ਕਾਲਕਾ (ਉੱਤਰੀ ਰੇਲਵੇ) ਦੇ ਵਿਚਕਾਰ ਦਿੱਲੀ ਰਾਹੀਂ ਚੱਲ ਰਹੀ ਹੈ। ਇਸ ਦੌਰਾਨ ਹੀ ਸੂਤਰਾਂ ਅਨੁਸਾਰ 80 ਸਾਲ ਪਹਿਲਾਂ ਜਿਸ ਰੇਲ ਗੱਡੀ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਗੁੰਮ ਹੈਏ ਸਨ, ਰੇਲ ਮੰਤਰਾਲਾ ਨੇ ਉਸ ਰੇਲ ਗੱਡੀ ਦਾ ਨਾਂ ਹੁਣ ਨੇਤਾ ਜੀ ਐਕਸਪ੍ਰੈਸ ਕਰ ਦਿੱਤਾ ਗਿਆ ਹੈ।























