ਰੇਲ ਮੰਤਰਾਲਾ ਦਾ ਸ਼ਤਾਬਦੀ ਐਕਸਪ੍ਰੈਸ ਸਮੇਤ ਹੋਰ ਰੇਲ ਗੱਡੀਆਂ ਨੂੰ ਰੱਦ ਕਰਣ ਦਾ ਸਿਲਸਿਲਾ ਜਾਰੀ
ਜੈਤੋ, 12 ਨਵੰਬਰ (ਰਘੁਨੰਦਨ ਪਰਾਸ਼ਰ) ਰੇਲ ਮੰਤਰਾਲਾ ਵੱਲੋਂ ਪੰਜਾਬ ਦੀਆਂ ਵੱਖ-ਵੱਖ ਰੇਲਗੱਡੀਆਂ ਨੂੰ ਰੱਦ ਕਰਨ, ਅੰਸ਼ਕ ਰੱਦ ਕਰਨ ਅਤੇ ਰਸਤੇ ਵਿੱਚ ਕਮੀ ਅਤੇ ਮਾਰਗ ਤਬਦੀਲੀਆਂ ਕਰਣ ਦਾ ਕੰਮ ਜਾਰੀ ਹੈ। ਰੇਲ ਮੰਤਰਾਲਾ ਨੇ 13 ਨਵੰਬਰ ਨੂੰ ਵੀ ਰੇਲਗੱਡੀਆਂ ਚਲਾਉਣਾ ਬੰਦ ਕਰਨ ਦੇ ਆਦੇਸ਼ ਦਿੱਤੇ ਹਨ । ਜਿਨ੍ਹਾਂ ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ । ਉਨ੍ਹਾਂ ਵਿੱਚ ਰੇਲ ਨੰਬਰ 02425 ਨਵੀਂ ਦਿੱਲੀ-ਜੰਮੂ ਤਵੀ ਐਕਸਪ੍ਰੈਸ 13 ਨਵੰਬਰ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦ ਕਿ 02426 ਜੰਮੂ-ਨਵੀਂ ਦਿੱਲੀ ਐਕਸਪ੍ਰੈਸ 13 ਨੂੰ, 22439 ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ 13 ਨੂੰ ਰੱਦ ਕੀਤਾ ਹੈ। 22440 ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ 13 ਨੂੰ ਰੱਦ, 05211ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ 13 ਨੂੰ ਰੱਦ , 05212 ਅੰਮ੍ਰਿਤਸਰ-ਡਿਬਰੂਗੜ ਐਕਸਪ੍ਰੈਸ 15 ਨਵੰਬਰ ਨੂੰ, 02053 ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈਸ 13 ਨਵੰਬਰ ਨੂੰ ਅਤੇ 02054 ਅੰਮ੍ਰਿਤਸਰ-ਹਰਿਦੁਆਰ ਐਕਸਪ੍ਰੈਸ 13-14 ਨਵੰਬਰ ਨੂੰ ਰੱਦ ਰਹੇਗੀ। 04652-04651 ਅੰਮ੍ਰਿਤਸਰ-ਜਯਾਨਗਰ 15 ਨਵੰਬਰ ਨੂੰ , 02011-02012 ਨਵੀਂ ਦਿੱਲੀ – ਕਾਲਕਾ ਸ਼ਤਾਬਦੀ ਐਕਸਪ੍ਰੈਸ – ਕਾਲਕਾ – ਨਵੀਂ ਦਿੱਲੀ 13 ਨਵੰਬਰ, 02029-02030 ਅੰਮ੍ਰਿਤਸਰ – ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ – ਨਵੀਂ ਦਿੱਲੀ – ਅੰਮ੍ਰਿਤਸਰ 13 ਨਵੰਬਰ , 04656 13 ਨੂੰ ਅਤੇ 04655 ਫਿਰੋਜ਼ਪੁਰ – ਪਟਨਾ ਐਕਸਪ੍ਰੈਸ 14 ਨਵੰਬਰ ਨੂੰ ਰੱਦ ਕੀਤਾ ਗਿਆ ਹੈ ।
ਰੇਲਵੇ ਨੇ ਇਨ੍ਹਾਂ ਤੋਂ ਇਲਾਵਾ ਕਈ ਰੇਲ ਗੱਡੀਆਂ ‘ਤੇ ਉਪਰੋਕਤ ਆਦੇਸ਼ ਜਾਰੀ ਕੀਤੇ ਹਨ। 13 ਨਵੰਬਰ ਨੂੰ ਕਿਸਾਨ ਜੱਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਨਈ ਦਿੱਲੀ ਵਿਖੇ ਕੇਂਦਰ ਸਰਕਾਰ ਨਾਲ ਹੋ ਰਹੀ ਹੈ । ਉਮੀਦ ਕੀਤੀ ਜਾਂਦੀ ਹੈ ਕਿ ਮੀਟਿੰਗ ਦੌਰਾਨ ਸਾਰੀਆਂ ਰੇਲ ਗੱਡੀਆਂ ਚਲਾਉਣ ਦੀ ਸਹਿਮਤੀ ਹੋ ਸਕਦੀ ਹੈ।