ਰੂਸ-ਯੂਕਰੇਨ ਸੰਕਟ, ਯੂਕਰੇਨ ‘ਤੇ ਹਮਲੇ ਦਾ 22ਵਾਂ ਦਿਨ
ਚੰਡੀਗੜ੍ਹ, 17 ਮਾਰਚ(ਵਿਸ਼ਵ ਵਾਰਤਾ)-ਰੂਸ-ਯੂਕਰੇਨ ਜੰਗ ਦਾ ਅੱਜ 22ਵਾਂ ਦਿਨ ਹੈ। ਰੂਸ ਨੇ ਮਾਰੀਉਪੋਲ ਵਿੱਚ ਇੱਕ ਡਰਾਮਾ ਥੀਏਟਰ ਅਤੇ ਇੱਕ ਸਵੀਮਿੰਗ ਪੂਲ ‘ਨੈਪਚਿਊਨ’ ਤੇ ਹਵਾਈ ਬੰਬਾਰੀ ਕੀਤੀ ਹੈ। ਇਨ੍ਹਾਂ ਦੋਵਾਂ ਥਾਵਾਂ ਤੇ 1,000 ਤੋਂ ਵੱਧ ਨਾਗਰਿਕਾਂ ਨੇ ਸ਼ਰਨ ਲਈ ਸੀ, ਜਿਨ੍ਹਾਂ ‘ਚੋਂ 80 ਫੀਸਦੀ ਬੱਚੇ ਅਤੇ ਔਰਤਾਂ ਸਨ। ਮਾਰੀਉਪੋਲ ਸਿਟੀ ਕਾਉਂਸਿਲ ਮੁਤਾਬਕ ਹਾਲੇ ਤੱਕ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਬੰਬਾਰੀ ਵਿੱਚ ਦੋਵੇਂ ਥਾਵਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਇਸ ਕਾਰਨ ਵੱਡੀ ਪੱਧਰ ‘ਤੇ ਔਰਤਾਂ ਅਤੇ ਬੱਚਿਆਂ ਦੇ ਮਾਰੇ ਜਾਣ ਦੀ ਸ਼ੱਕ ਹੈ। ਹਾਲਾਂਕਿ, ਰੂਸੀ ਰੱਖਿਆ ਮੰਤਰਾਲੇ ਨੇ ਹਮਲੇ ਤੋਂ ਇਨਕਾਰ ਕੀਤਾ ਅਤੇ ਬੰਬ ਧਮਾਕੇ ਲਈ ਯੂਕਰੇਨ ਪੱਖੀ ਮਿਲੀਸ਼ੀਆ ਅਜ਼ੋਵ ਬਟਾਲੀਅਨ ‘ਤੇ ਦੋਸ਼ ਲਗਾਇਆ।