ਰੂਸ-ਯੂਕਰੇਨ ਵਿਚਾਲੇ ਥੋੜ੍ਹੀ ਦੇਰ ਵਿੱਚ ਹੋਵੇਗੀ ਗੱਲਬਾਤ
ਕੀ ਯੁੱਧ ਵਿਰਾਮ ਦਾ ਹੋਵੇਗਾ ਐਲਾਨ?
ਚੰਡੀਗੜ 28 ਫਰਵਰੀ(ਵਿਸ਼ਵ ਵਾਰਤਾ)-ਭਾਰਤੀ ਸਮੇਂ ਅਨੁਸਾਰ 3:30 ਵਜੇ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਹੋਵੇਗੀ। ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀ ਬੈਲਾਰੂਸ ਵਿੱਚ ਗੱਲਬਾਤ ਕਰਨਗੇ। ਅੱਜ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਕਟ ਦਾ 5ਵਾਂ ਦਿਨ ਹੈ। ਇਸ ਮੀਟਿੰਗ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਦੀ ਸੰਭਾਵਨਾ ਹੈ।























