ਰਾਸ਼ਟਰਪਤੀ ਜੋਵੇਨਲ ਮੋਇਸ ਕਤਲ ਮਾਮਲਾ
ਪੁਲਿਸ ਦੀ ਫਾਇਰਿੰਗ ਵਿੱਚ ਚਾਰ ਦੀ ਮੌਤ,2ਗ੍ਰਿਫਤਾਰ

ਚੰਡੀਗੜ੍ਹ, 9ਜੁਲਾਈ(ਵਿਸ਼ਵ ਵਾਰਤਾ)- ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਦੀ ਰਿਹਾਇਸ਼ ਤੇ ਲੋਕਾਂ ਦੀ ਭੀੜ ਨੇ ਹਮਲਾ ਕਰ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਦੇਸ਼ ਦੇ ਅੰਤ੍ਰਿਮ ਪ੍ਰਧਾਨਮੰਤਰੀ ਕਲਾਉਡ ਜੋਸਫ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਸੀ। ਹੁਣ ਪੁਲਿਸ ਨੇ ਕਾਰਵਾਈ ਕਰਦਿਆਂ ਫਾਇਰਿੰਗ ਵਿੱਚ ਰਾਸ਼ਟਰਪਤੀ ਜੋਵੇਨਲ ਮੋਇਸ ਕਤਲ ਦੇ ਸਿਲਸਿਲੇ ਵਿਚ ਚਾਰ ਸ਼ੱਕੀ ਲੋਕਾਂ ਨੂੰ ਮਾਰ ਦਿੱਤਾ ਹੈ ਅਤੇ ਦੋ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ।






















