ਮੈਲਬੌਰਨ, 14 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) – 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਅੱਜ ਭਾਰਤ ਲਈ ਸੁਨਹਿਰਾ ਦਿਨ ਰਿਹਾ| ਭਾਰਤੀ ਖਿਡਾਰੀਆਂ ਨੇ ਅੱਜ 6 ਗੋਲਡ ਮੈਡਲ ਜਿੱਤੇ| ਭਾਰਤ ਇਨ੍ਹਾਂ ਖੇਡਾਂ ਵਿਚ ਹੁਣ ਤੱਕ ਕੁੱਲ 23 ਗੋਲਡ ਮੈਡਲ ਜਿੱਤ ਚੁੱਕਾ ਹੈ ਅਤੇ ਉਹ ਮੈਡਲ ਸੂਚੀ ਵਿਚ ਤੀਸਰੇ ਸਥਾਨ ਤੇ ਹੈ|
ਵਿਨੇਸ਼ ਫੋਗਟ ਨੇ ਜਿੱਤਿਆ ਗੋਲਡ
50 ਕਿਲੋ ਰੈਸਲਿੰਗ ਮੁਕਾਬਲੇ ਵਿਚ ਭਾਰਤ ਦੀ ਵਿਨੇਸ਼ ਫੋਗਟ ਨੇ ਗੋਲਡ ਮੈਡਲ ਜਿੱਤਿਆ| ਉਸ ਨੇ ਕੈਨੇਡਾ ਦੀ ਖਿਡਾਰਣ ਨੂੰ ਮਾਤ ਦਿੱਤੀ|
ਨੀਰਜ ਚੋਪੜਾ ਨੇ ਜਿੱਤਿਆ ਗੋਲਡ ਮੈਡਲ
ਅੱਜ ਜੈਵਲਿਨ ਥਰੋ ਵਿਚ ਭਾਰਤ ਦੇ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਉੱਚਾ ਕੀਤਾ|
ਸੰਜੀਵ ਰਾਜਪੂਤ ਨੇ ਜਿੱਤਿਆ ਗੋਲਡ
ਅੱਜ 50 ਮੀਟਰ ਰਾਈਫਲ ਸ਼ੂਟਿੰਗ ਵਿਚ ਭਾਰਤ ਦੇ ਸੰਜੀਵ ਰਾਜਪੂਤ ਨੇ ਗੋਲਡ ਮੈਡਲ ਜਿੱਤਿਆ|
ਗੌਰਵ ਸੋਲੰਕੀ ਨੇ ਜਿੱਤਿਆ ਗੋਲਡ ਮੈਡਲ
ਬੌਕਸਿੰਗ ਮੁਕਾਬਲੇ ਵਿਚ ਅੱਜ ਭਾਰਤ ਦੇ ਗੌਰਵ ਸੋਲੰਕੀ ਨੇ ਭਾਰਤ ਲਈ ਗੋਲਡ ਮੈਡਲ ਜਿੱਤਿਆ|
ਮੈਰੀਕੌਮ ਨੇ ਜਿੱਤਿਆ ਗੋਲਡ ਮੈਡਲ
45-48 ਕਿਲੋਗ੍ਰਾਮ ਬਾਕਸਿੰਗ ਮੁਕਾਬਲੇ ਵਿਚ ਭਾਰਤੀ ਮੁਕੇਬਾਜ ਮੈਰੀਕੌਮ ਨੇ ਗੋਲਡ ਮੈਡਲ ਜਿੱਤਿਆ|