ਰਾਸ਼ਟਰੀ ਪ੍ਰੋਗਰਾਮਾਂ ਦੀ ਕਰਵਾਈ ਗਈ ਇੱਕ ਰੋਜ਼ਾ ਵਰਕਸ਼ਾਪ
ਰਾਸ਼ਟਰੀ ਪ੍ਰੋਗਰਾਮਾਂ ਸੰਬੰਧੀ ਲੋਕਾਂ `ਚ ਵਧਾਈ ਜਾਵੇ ਜਾਗਰੂਕਤਾ – ਡਾ. ਗੁਰਿੰਦਰਬੀਰ ਕੌਰ
ਕਪੂਰਥਲਾ,26 ਫਰਵਰੀ(ਵਿਸ਼ਵ ਵਾਰਤਾ)- ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ. ਨੰਦਿਕਾ ਖੁੱਲਰ ਐਪੀਡਮੋਲਜ਼ਿਸਟ ਦੀ ਅਗਵਾਈ ਹੇਠ ਕਪੂਰਥਲਾ ਟ੍ਰੇਨਿੰਗ ਹਾਲ ਵਿਖੇ ਨੈਸ਼ਨਲ ਵੇਕਟਰ ਬੋਰਨ ਡਜ਼ੀਜ਼ ਕੰਨਟ੍ਰੋਲ ਪ੍ਰੋਗਰਾਮ ਅਧੀਨ ਦੀ ਇਕ ਰੋਜ਼ਾ ਟੇ੍ਰਨਿੰਗ ਕਮ ਸੈਨਸਟਾਈਜ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐਮ.ਪੀ.ਐਚ.ਡਬਲਿਓ ਭਾਵ ਮਲਟੀਪਰਪਜ਼ ਹੈਲਥ ਵਰਕਰ ਮੇਲ `ਤੇ ਫੀਮੇਲ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਨੰਦਿਕਾ ਖੁੱਲਰ ਨੇ ਰਾਸ਼ਟਰੀ ਪੋ੍ਰਗਰਾਮਾਂ ਮਲੇਰੀਆ, ਡੇਂਗੂ, ਕਾਲਾ-ਅਜ਼ਰ, ਜਪਾਨੀ ਇਨਸੇਫਲਾਈਟਿਸ, ਚਿਕਨਗੂਨੀਆ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਵਰਕਸ਼ਾਪ `ਚ ਆਏ ਸਮੂਹ ਸਿਹਤ ਵਰਕਰਾਂ ਨੂੰ ਆਪਣੇ-ਆਪਣੇ ਖੇਤਰ `ਚ ਰਾਸ਼ਟਰੀ ਪੋ੍ਰਗਰਾਮਾਂ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਦੇ ਲੱਛਣਾਂ `ਤੇ ਯੋਗ ਇਲਾਜ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਮਿਲ ਸਕੇ।ਉਨ੍ਹਾਂ ਵਿਸ਼ੇਸ਼ ਤੌਰ `ਤੇ ਪਿੱਛਲੇ ਮੌਸਮ ਦੌਰਾਨ ਭੁੱਲਥ ਅਤੇ ਕਾਲਾ ਸੰਗਿਆ `ਚ ਆਏ ਡੇਂਗੂ ਦੇ ਜ਼ਿਆਦਾ ਕੇਸਾਂ ਨੂੰ ਵੇਖਦਿਆਂ ਇਸ ਵਾਰ ਭੱਵਿਖ ਵਿੱਚ ਮੁਕੰਮਲ ਤਿਆਰੀ `ਤੇ ਯੋਗ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
(ਡੱਬੀ)
ਬਿਮਾਰੀਆਂ ਤੋਂ ਬੱਚਣ ਲਈ ਸਾਫ਼-ਸਫ਼ਾਈ ਜਰੂਰੀ – ਡਾ. ਨੰਦਿਕਾ ਖੁੱਲਰ
ਵਰਕਸ਼ਾਪ ਦੌਰਾਨ ਡਾ. ਨੰਦਿਕਾ ਖੁਲੱਰ ਵੱਲੋਂ ਸਿਹਤਕਾਮੀਆਂ ਵੱਲੋਂ ਲੋਕਾਂ ਨੂੰ ਘਰਾਂ `ਚ ਅਤੇ ਘਰਾਂ ਦੇ ਆਲੇ-ਦੁਆਲੇ ਸਾਫ਼ ਸਫ਼ਾਈ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਆਉਂਦੇ ਗਰਮੀ ਦੇ ਮੌਸਮ ਨੂੰ ਵੇਖਦਿਆਂ ਬਰਸਾਤੀ ਮੌਸਮ ਦੌਰਾਨ ਖੜੇ ਪਾਣੀ `ਚ ਪੈਦਾ ਹੋਣ ਵਾਲੇ ਮੱਛਰਾਂ ਤੋਂ ਬੱਚਿਆ ਜਾ ਸਕੇ। ਇਸ ਦੌਰਾਨ ਡਾ. ਰਾਜੀਵ ਭਗਤ ਮੈਡੀਕਲ ਅਫ਼ਸਰ ਵੱਲੋਂ ਸੀਟਿੰਗ `ਚ ਸ਼ਾਮਲ ਸਮੂਹ ਵਰਕਰਾਂ ਨੂੰ ਆਪਣੇ ਖੇਤਰ `ਚ ਰਾਸ਼ਟਰੀ ਪ੍ਰੋਗਰਾਮਾਂ ਦੀ ਜਾਗਰੂਕਤਾ ਗਤੀਗਿਧੀਆਂ ਨੂੰ ਹੋਰ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਸਿਹਤ ਵਰਕਰਾਂ ਨੂੰ ਪਿੰਡਾਂ, ਸਕੂਲਾਂ, ਕਾਲਜਾ ਆਦਿ ਥਾਵਾਂ `ਤੇ ਬਿਮਾਰੀਆਂ ਦੀ ਜਾਗਰੂਕਤਾ ਸੰਬੰਧੀ ਸੈਮੀਨਾਰ, ਲੈਕਚਰ ਦੇ ਨਾਲ-ਨਾਲ ਹੋਰ ਜਾਗਰੂਕਤਾ ਗਤੀਵਿਧਆਂ ਕਰਵਾਉਣ ਲਈ ਕਿਹਾ। ਇਸ ਦੌਰਾਨ ਜਗਤਬੀਰ ਸਿੰਘ ਸਹਾਇਕ ਮਲੇਰੀਆਂ ਅਫ਼ਸਰ ਅਤੇ ਐਸ.ਆਈ ਗੁਰਬੀਰ ਸਿੰਘ ਬੱਲ ਵੱਲੋਂ ਵੀ ਡੇਂਗੂ ਅਤੇ ਮਲੇਰੀਆਂ ਦੇ ਲੱਛਣਾਂ `ਤੇ ਰੋਕਥਾਮ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਪੋਲੀਓ ਮੁਹਿੰਮ ਵਿੱਚ ਸਾਰੀਆਂ ਨੂੰ ਵੱਧਿਆਂ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਨਵਪ੍ਰੀਤ ਕੌਰ ਇੰਨਚਾਰਜ ਆਈ.ਡੀ.ਐਸ.ਪੀ ਵੱਲੋਂ ਸਮੂਹ ਸਿਹਤ ਵਰਕਰਾਂ ਨੂੰ ਰਿਪੋਰਟਿੰਗ ਪਰਫਾਰਮੇ ਭਰ ਕਿ ਜ਼ਿਲ੍ਹੇ `ਤੇ ਸਮੇਂ ਸਿਰ ਭੇਜਣਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸਟੇਟ ਪੱਧਰ `ਤੇ ਵੀ ਰਿਪੋਰਟ ਜ਼ਿਲ੍ਹਾਂ ਪੱਧਰ ਤੋਂ ਸਮੇਂ ਸਿਰ ਭੇਜੀ ਜਾ ਸਕੇ।ਉਨ੍ਹਾਂ ਇਸ ਮੌਕੇ ਵਰਕਰਾਂ ਵੱਲੋਂ ਭਰੀਆਂ ਜਾਣ ਵਾਲਾ ਐਸ-ਫਾਰਮ, ਡਾਕਟਰਾਂ ਵੱਲੋਂ ਭਰੀਆਂ ਜਾਣ ਵਾਲਾ ਪੀ-ਫਾਰਮ ਅਤੇ ਐਲ-ਫਾਰਮ ਜਿਹੜਾ ਲੈਬ ਅਧਿਕਾਰੀਆਂ ਵੱਲੋਂ ਭਰੀਆਂ ਜਾਂਦਾ ਹੈ ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।























