ਚੰਡੀਗੜ੍ਹ 29 ਦਸੰਬਰ(ਵਿਸ਼ਵ ਵਾਰਤਾ)-ਰਾਸ਼ਟਰੀ ਜਾਂਚ ਏਜੰਸੀ ਨੇ ਦੇਸ਼ ‘ਚ ਪਾਬੰਦੀਸ਼ੁਦਾ ਜੱਥੇਬੰਦੀ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਨੇਤਾਵਾਂ ਦੇ 58 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਕੇਰਲ ‘ਚ ਕਈ ਥਾਵਾਂ ‘ਤੇ ਇਹ ਛਾਪੇਮਾਰੀ ਚੱਲ ਰਹੀ ਹੈ।
ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੀਐਫਆਈ ਆਗੂ ਕਿਸੇ ਹੋਰ ਨਾਮ ਨਾਲ ਪੀਐਫਆਈ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਲਈ ਕਾਰਵਾਈ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਛਾਪੇਮਾਰੀ ਸਵੇਰੇ 4 ਵਜੇ ਸ਼ੁਰੂ ਹੋਈ ਅਤੇ ਅਜੇ ਵੀ ਜਾਰੀ ਹੈ। ਕੇਰਲ ਦੇ ਏਰਨਾਕੁਲਮ ਵਿੱਚ ਪਾਬੰਦੀਸ਼ੁਦਾ ਪੀਐਫਆਈ ਆਗੂਆਂ ਨਾਲ ਸਬੰਧਤ 8 ਥਾਵਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਤਿਰੂਵਨੰਤਪੁਰਮ ‘ਚ 6 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ NIA ਦੀ ਟੀਮ ਤ੍ਰਿਵੇਂਦਰਮ ਪੁਰਮ ਸਮੇਤ ਕਈ ਥਾਵਾਂ ‘ਤੇ ਕਾਰਵਾਈ ‘ਚ ਲੱਗੀ ਹੋਈ ਹੈ।
ਦੱਸ ਦੇਈਏ ਕਿ ਕੇਰਲ ਵਿੱਚ ਸਾਲ 2006 ਵਿੱਚ ਪੀਐਫਆਈ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਸਾਲ 2009 ਵਿੱਚ ਇੱਕ ਸਿਆਸੀ ਫਰੰਟ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦਾ ਗਠਨ ਵੀ ਕੀਤਾ ਸੀ। ਕੇਰਲ ਵਿੱਚ ਸਥਾਪਿਤ ਕੱਟੜਪੰਥੀ ਸੰਗਠਨ ਨੇ ਹੌਲੀ-ਹੌਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਡੇਰਾ ਫੈਲਾ ਲਿਆ।