ਰਾਮਪੁਰਾ ਫੂਲ ਸਬ-ਡਵਿਜ਼ਨ ਨੂੰ ਵੀ ਹੁਣ ਸੰਭਾਲਣਗੇ 2 ਐਸਡੀਐਮ!
ਚੰਡੀਗੜ੍ਹ,6 ਮਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ 4 ਮਈ ਨੂੰ ਵੱਡੇ ਪੱਧਰ ਤੇ ਪ੍ਰਸ਼ਾਸ਼ਨਿਕ ਫੇਰਬਦਲ ਕਰਦੇ ਹੋਏ 81 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਇੱਧਰੋਂ ਉੱਧਰ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਜਾਰੀ ਬਦਲੀਆਂ ਦੀ ਸੂਚੀ ਵਿੱਚ ਰਾਮਪੁਰਾ ਫੂਲ ਸਬ-ਡਵਿਜ਼ਨ ਦੇ ਐਸਡੀਐਮ ਪੀਸੀਐਸ ਅਧਿਕਾਰੀ ਨਵਦੀਪ ਕੁਮਾਰ ਦੀ ਜਗ੍ਹਾ ਦੋ ਪੀਸੀਐਸ ਅਧਿਕਾਰੀਆਂ ਓਮ ਪ੍ਰਕਾਸ਼ ਅਤੇ ਸੰਜੀਵ ਕੁਮਾਰ ਨੂੰ ਰਾਮਪੁਰਾ ਫੂਲ ਦਾ ਐਸਡੀਐਮ ਨਿਯੁਕਤ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਇਹ ਭੰਬਲਭੂਸਾ ਬਣਿਆ ਹੋਇਆ ਹੈ ਕਿ ਕੀ ਹੁਣ ਰਾਮਪੁਰਾ ਫੂਲ ਸਬ-ਡਵਿਜ਼ਨ ਨੂੰ ਵੀ 2 ਐਸਡੀਐਮ ਸੰਭਾਲਣਗੇ ਜਾਂ ਫਿਰ ਇਹ ਕਿਸੇ ਗਲਤੀ ਕਾਰਨ ਹੋਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਮਪੁਰਾ ਫੂਲ ਨੂੰ ਇੱਕ ਐਸਡੀਐਮ ਹੀ ਸੰਭਾਲਦਾ ਆਇਆ ਹੈ।