ਰਾਜਧਾਨੀ ਦਿੱਲੀ ਵਿੱਚ ਵੀਕੈਂਡ ਕਰਫਿਊ ਅੱਜ ਤੋਂ ਲਾਗੂ
ਦਿੱਲੀ, 8 ਜਨਵਰੀ (ਵਿਸ਼ਵ ਵਾਰਤਾ) : ਕੋਵਿਡ -19 ਦੀ ਗਤੀ ਅਤੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਵਿਚਕਾਰ ਦਿੱਲੀ ਵਿਚ 56 ਘੰਟਿਆਂ ਦਾ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ, ਜੋ ਸੋਮਵਾਰ ਸਵੇਰੇ 5 ਵਜੇ ਤੱਕ ਚੱਲੇਗਾ। ਇਸ ਦੌਰਾਨ ਬੱਸ ਅਤੇ ਮੈਟਰੋ ਪੂਰੀ ਸਮਰੱਥਾ ਨਾਲ ਚੱਲਣਗੀਆਂ। ਹਾਲਾਂਕਿ ਲੋਕਾਂ ਨੂੰ ਬੇਵਜ੍ਹਾ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਤੁਹਾਡੀ ਟਰੇਨ, ਬੱਸ ਜਾਂ ਫਲਾਈਟ ਹੈ ਤਾਂ ਤੁਸੀਂ ਰੇਲਵੇ ਸਟੇਸ਼ਨ, ਬੱਸ ਸਟੈਂਡ ਜਾਂ ਏਅਰਪੋਰਟ ਜਾ ਸਕਦੇ ਹੋ। ਇਸਦੇ ਲਈ ਤੁਹਾਡੇ ਕੋਲ ਇੱਕ ਟਿਕਟ ਹੋਣੀ ਚਾਹੀਦੀ ਹੈ।






















