ਰਾਜਕੋਟ, 4 ਅਕਤੂਬਰ – ਭਾਰਤ ਅਤੇ ਵੈਸਟ ਇੰਡੀਜ਼ ਅੱਜ ਸ਼ੁਰੂ ਹੋਏ ਪਹਿਲੇ ਮੈਚ ਵਿਚ ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਉਤੇ 364 ਦੌੜਾਂ ਬਣਾ ਲਈਆਂ ਸਨ।
ਅੱਜ ਦੇ ਮੈਚ ਦੀ ਖਾਸ ਗੱਲ ਇਹ ਰਹੀ ਕਿ ਆਪਣਾ ਪਹਿਲਾ ਮੈਚ ਖੇਡ ਰਹੇ ਪ੍ਰਿਥਵੀ ਸ਼ਾਹ ਨੇ ਸ਼ਾਨਦਾਨ 134 ਦੌੜਾਂ ਬਣਾਈਆਂ।
ਇਸ ਤੋਂ ਇਲਾਵਾ ਪੁਜਾਰਾ ਨੇ 86 ਅਤੇ ਰਹਾਨੇ 41 ਦੌੜਾਂ ਬਣਾ ਕੇ ਆਉਟ ਹੋਏ। ਵਿਰਾਟ ਕੋਹਲੀ 72 ਅਤੇ ਪੰਤ 17 ਦੌੜਾਂ ਉਤੇ ਨਾਬਾਦ ਸਨ।