2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੇਖਾਂਗੇ
ਮਾਨਸਾ 28 ਅਕਤੂਬਰ (ਵਿਸ਼ਵ ਵਾਰਤਾ)-ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਬੰਸ ਸਿੰਘ ਬੰਟੀ ਰੋਮਾਣਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੌਣਾਂ ਵਿਚ ਸਾਰੀਆਂ ਸੀਟਾਂ ਤੇ ਉਮੀਦਵਾਰ ਉਤਰਾਨ ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ ਕਿ 117 ਤਾਂ ਛੱਡੋ ਭਾਜਪਾ ਨੂੰ ਪੰਜਾਬ ਵਿੱਚ 23 ਉਮੀਦਵਾਰ ਨਹੀਂ ਲੱਭਣੇ ਉਨ੍ਹਾਂ ਨੇ ਕਿਹਾ ਕਿ ਭਾਜਪਾਈ ਵਿਧਾਨ ਸਭਾ ਦੀਆਂ ਪਉੜੀਆਂ ਵੇਖਣ ਨੂੰ ਤਰਸੇਂਗੀ। ਉਨ੍ਹਾਂ ਨੇ ਖ਼ੇਤੀ ਕਨੂੰਨ ਦੇ ਵਿਰੋਧ ਵਿਚ ਅਕਾਲੀ ਦਲ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਵਿੱਚ ਖੜਿਆਂ ਹੈ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਗਾਇਆ ਕਿ ਉਹ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਖੇਤੀ ਕਨੂੰਨ ਤੇ ਕੇਂਦਰ ਸਰਕਾਰ ਅਤੇ ਕਾਂਗਰਸ ਸਰਕਾਰ ਫਿਕਸਡ ਮੈਚ ਖੇਡ ਰਹੀਆਂ ਹਨ। ਤੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪਰਬੰਸ ਸਿੰਘ ਬੰਟੀ ਰੋਮਾਣਾ ਨੇ ਯੂਥ ਆਗੂ ਕੁਲਸੇਰ ਸਿੰਘ ਰੂਬਲ ਦੇ ਗ੍ਹਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੋਕੇ ਯੂਥ ਅਕਾਲੀ ਦਲ ਜ਼ਿਲਾ ਪ੍ਰਧਾਨ ਸ਼ਹਿਰੀ ਗੁਰਪ੍ਰੀਤ ਸਿੰਘ ਚਹਿਲ, ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਜ਼ਿਲਾ ਪ੍ਰਧਾਨ ਦਿਹਾਤੀ ਗੁਰਮੇਲ ਸਿੰਘ ਫਫੜੇ,ਡਾ ਨਿਸ਼ਾਨ ਸਿੰਘ, ਯੂਥ ਆਗੂ ਹਰਵਿੰਦਰ ਸਿੰਘ ਧਲੇਵਾਂ,ਨਿਰਦੋਸ਼ ਨੀਟਾ, ਰਾਜਪਾਲ ਮਾਨਸਾ, ਹਰਮਨਦੀਪ ਚਹਿਲ , ਰਾਮ ਸਿੰਘ ਭੀਖੀ, ਸੁਖਦੀਪ ਭੀਖੀ, ਜਸਵਿੰਦਰ ਚੇਕੇਰੀਆ ਆਦਿ ਹਾਜ਼ਰ ਸਨ।























