ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਾਰ ਕੇਂਦਰੀ ਮੰਤਰੀ ਜਾਣਗੇ ਰੂਸ ਤੇ ਯੂਕਰੇਨ ਦੇ ਗੁਆਂਢੀ ਦੇਸ਼ਾ ‘ਚ
ਪੜ੍ਹੋ,ਕਿਹੜਾ ਮੰਤਰੀ ਜਾਵੇਗਾ ਕਿਹੜੇ ਦੇਸ਼
ਚੰਡੀਗੜ੍ਹ,28 ਫਰਵਰੀ(ਵਿਸ਼ਵ ਵਾਰਤਾ)- ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਪ੍ਰਧਾਨ ਮੰਤਰੀ ਦਫਤਰ ਵੱਲੋਂ ਚਾਰ ਮੰਤਰੀਆਂ ਨੂੰ ਰੂਸ ਅਤੇ ਯੂਕਰੇਨ ਦੇ ਨਾਲ ਲੱਗਦੇ ਗੁਆਂਢੀ ਦੇਸ਼ਾਂ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਮਿਲੀ ਹੈ ਕਿ ਸਿਵਲ ਹਵਾਵਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਰੋਮਾਨੀਆ ਅਤੇ ਮੋਲਡੋਵਾ ਜਾਣਗੇ। ਇਸ ਦੇ ਨਾਲ ਹੀ ਕਿਰਨ ਰਿਜਿਜੂ ਸਲੋਵਾਕੀਆ ,ਹਰਦੀਪ ਪੂਰੀ ਹੰਗਰੀ ਅਤੇ ਜਨਰਲ ਵੀਕੇ ਸਿੰਘ ਪੋਲੈਂਡ ਜਾਣਗੇ।























