ਰੂਸ-ਯੂਕਰੇਨ ਸੰਕਟ
ਯੁੂਕਰੇਨ ਨੇ ਰੂਸ ਨਾਲ ਬੈਲਾਰੂਸ ਬਾਰਡਰ ਤੇ ਗੱਲਬਾਤ ਲਈ ਭਰੀ ਹਾਮੀ
ਚੰਡੀਗੜ੍ਹ, 28 ਫਰਵਰੀ(ਵਿਸ਼ਵ ਵਾਰਤਾ)- ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਵਿਚਾਲੇ ਯੂਕਰੇਨ ਨੇ ਬੈਲਾਰੂਸ ਦੇ ਆਗੂ ਅਲੈਗਜ਼ੈਂਡਰ ਲੁਕਾਸ਼ੈਂਕੋ ਅਤੇ ਰਾਸ਼ਟਰਪਤੀ ਵਲਾਦੀਮੀਰ ਜ਼ਲੈਸੰਕੀ ਵਿਚਾਲੇ ਹੋਈ ਕਾਲ ਤੋਂ ਬਾਅਦ ਰੂਸ ਨਾਲ ਬੈਲਾਰੂਸ ਦੇ ਬਾਰਡਰ ਤੇ ਚਰਨੋਬਿਲ ਪਰਮਾਣੂ ਖੇਤਰ ਦੇ ਕੋਲ ਗੱਲਬਾਤ ਲਈ ਹਾਮੀ ਭਰ ਦਿੱਤੀ ਹੈ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਕਹਿੰਦਿਆਂ ਰੂਸ ਨਾਲ ਗੱਲਬਾਤ ਕਰਨ ਤੋਂ ਮਨਾਂ ਕਰ ਦਿੱਤਾ ਸੀ ਕਿ ਉਹ ਬੈਲਾਰੂਸ ਦੀ ਧਰਤੀ ਤੇ ਕੋਈ ਗੱਲਬਾਤ ਨਹੀਂ ਕਰੇਗਾ, ਕਿਉਂਕਿ ਉਥੇ ਰੂਸ ਦੇ ਸੈਨਿਕ ਤੈਨਾਤ ਸਨ।























