ਸੋਲਰ ਪਾਵਰ ਪਲਾਂਟ ਲੱਗਣ ਦੇ ਬਾਵਜੂਦ ਆਉਂਦਾ ਲੱਖਾ ਰੁਪਏ ਬਿਲ ਧੜੱਲੇ ਨਾਲ ਚੱਲਦੇ ਏ ਸੀ
ਪ੍ਰੈੱਸ ਕਲੱਬ ਦਾ ਕੱਟਿਆ ਮੀਟਰ ,ਥਾਣਾ ਸਿਵਲ ਲਾਈਨ ਤੇ ਮੇਹਰਬਾਨ ਬਿਜਲੀ ਵਿਭਾਗ
ਬਠਿੰਡਾ , 28 ਅਕਤੂਬਰ (ਕੁਲਬੀਰ ਬੀਰਾ) – ਆਈਜੀ ਐਮ ਐਫ ਫਾਰੂਕੀ ਵੱਲੋਂ ਸਰਕਾਰੀ ਹਦਾਇਤਾਂ ਤੇ ਥਾਣਾ ਸਿਵਲ ਲਾਈਨ ਨੂੰ ਮੌਡਰਨ ਥਾਣਾ ਬਣਾਇਆ ਗਿਆ ਜਿਸ ਵਿੱਚ ਏਅਰ ਕੰਡੀਸ਼ਨ ਵੇਟਿੰਗ ਰੂਮ ਥਾਣੇਦਾਰ ਦੇ ਕਮਰੇ ਵਿੱਚ ਏਸੀ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਗਈ ਇਥੋਂ ਤਕ ਕੇ ਸੋਲਰ ਪਾਵਰ ਪਲਾਂਟ ਵੀ ਲਾਇਆ ਗਿਆ ਪ੍ਰੰਤੂ ਮੁਲਾਜ਼ਮਾਂ ਦੇ ਏਨੇ ਸ਼ਾਹੀ ਠਾਠ ਹਨ ਕਿ ਏਅਰਕੰਡੀਸ਼ਨ ਤਰਲੇ ਨਾਲ ਚੱਲਦੇ ਹਨ ਅਤੇ ਬਿਜਲੀ ਦਾ ਬਿੱਲ ਮਹਿਜ ਚਾਰ ਮਹੀਨਿਆਂ ਦਾ ਢਾਈ ਲੱਖ ਰੁਪਏ ਦੇ ਕਰੀਬ ਆਇਆ ਹੈ ਜਿਸ ਦਾ ਨੋਟਿਸ ਦੇ ਲਈ ਬਿਜਲੀ ਵਿਭਾਗ ਦੇ ਅਧਿਕਾਰੀ ਨੋਟਸ ਦੇ ਲਈ ਥਾਣੇ ਵੀ ਪਹੁੰਚ ਗਏ ਪ੍ਰੰਤੂ ਥਾਣੇਦਾਰ ਸਮੇਤ ਮੁਨਸ਼ੀ ਅਤੇ ਮੁਲਾਜ਼ਮਾਂ ਦੇ ਵਿਅਸਤ ਹੋਣ ਕਰਕੇ ਨੋਟ ਸਰਸੀਣੀ ਹੋਇਆ ਐਸ ਡੀ ਓ ਅਜੈਬ ਸਿੰਘ ਨੇ ਦੱਸਿਆ ਕਿ ਥਾਣੇ ਦਾ ਲੱਖਾਂ ਰੁਪਏ ਬਿੱਲ ਹੈ ਜੇਕਰ ਨਾ ਭਰਿਆ ਤਾਂ ਜਲਦੀ ਹੀ ਮੀਟਰ ਪੁੱਟ ਲਿਆ ਜਾਵੇਗਾ ਇਸ ਸਬੰਧੀ ਮੁਲਾਜ਼ਮਾਂ ਨੂੰ ਸੂਚਤ ਕਰ ਦਿੱਤਾ ਹੈ ਇਸ ਸਬੰਧੀ ਜਦੋਂ ਥਾਣੇਦਾਰ ਰਵਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਵਿਅਸਤ ਹੋਣ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਜਿਸ ਕਰਕੇ ਪਖ ਨਹੀਂ ਪਾਇਆ ਜਾ ਸਕਿਆ ਦੱਸਣ ਯੋਗ ਹੈ ਕਿ ਪ੍ਰੈੱਸ ਕਲੱਬ ਬਠਿੰਡਾ ਦਾ ਲੱਖਾਂ ਰੁਪਏ ਬਿਜਲੀ ਹੋਣ ਕਰਕੇ ਵਿਭਾਗ ਮੀਟਰ ਪੁੱਟ ਕੇ ਲੈ ਗਿਆ ਪਰੰਤੂ ਥਾਣਾ ਸਿਵਲ ਲਾਈਨ ਤੇ ਮਿਹਰਬਾਨ ਹੈ ਤੇ ਲੱਖਾ ਰੁਪਏ ਮਿਲ ਹੋਣ ਦੇ ਬਾਵਜੂਦ ਮੀਟਰ ਨਹੀਂ ਪਟਿਆ ਗਿਆ ?























