ਮੋਹਾਲੀ ਵਿੱਚ ਦਰਦਨਾਕ ਹਾਦਸਾ, ਮਾਂ- ਧੀ ਦੀ ਮੌਤ
ਮੋਹਾਲੀ, 5ਦਸੰਬਰ (ਵਿਸ਼ਵ ਵਾਰਤਾ)- ਏਅਰਪੋਰਟ ਰੋਡ ਉਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇਕ ਐਕਟਿਵਾ ਤੇ ਸਵਾਰ ਮਾਂ-ਧੀ ਨੂੰ ਇਕ ਤੇਜ਼ ਰਫਤਾਰ ਟਿਪਰ ਨੇ ਆਪਣੀ ਚਪੇਟ ਵਿੱਚ ਲੈ ਲਿਆ। ਹਾਦਸੇ ਦੌਰਾਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸਦੀ ਬੇਟੀ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦੀ ਵੀ ਮੌਤ ਹੋ ਗਈ। ਪੁਲਿਸ ਨੇ ਟਿਪਰ ਚਾਲਕ ਨੂੰ ਕਾਫੀ ਦੂਰੀ ਤੱਕ ਪਿੱਛਾ ਕਰਨ ਤੋਂ ਬਾਅਦ ਫੜ ਲਿਆ ਹੈ। ਸੋਹਾਣਾ ਥਾਨੇ ਵਿੱਚ ਟਿਪਰ ਚਾਲਕ ਮੇਹਤਾਬ ਸਿੰਘ ਉਤੇ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਹਾਦਸਾ ਏਅਰਪੋਰਟ ਤੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਖਰੜ ਵੱਲ ਮੁੜਨ ਵਾਲੇ ਮੋੜ ਤੇ ਹੋਇਆ। ਪਤਾ ਲੱਗਾ ਹੈ ਕਿ ਮੋੜ ਉਤੇ ਮਾਂ-ਬੇਟੀ ਦੀ ਐਕਟਿਵਾ ਦਾ ਬੈਂਲਸ ਵਿਗੜ ਗਿਆ ਅਤੇ ਇਕ ਰੇਤ ਦੇ ਭਰੇ ਹੋਏ ਟਿਪਰ ਨੇ ਉਹਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ।




















