ਮੋਰਚਾ ਫਤਹਿ ਕਰਨ ਉਪਰੰਤ ਕਿਸਾਨਾਂ ਦੀ ਵਾਪਸੀ ਤੇ ਸ਼ਹਿਰ ਦੇ ਲੋਕਾਂ ਵੱਲੋਂ ਕੀਤੀ ਗਈ ਫੁੱਲਾਂ ਦੀ ਵਰਖਾ

ਬੁਢਲਾਡਾ, 11 ਦਸੰਬਰ (ਵਿਸ਼ਵ ਵਾਰਤਾ ) ਤਿੰਨੋਂ ਖੇਤੀ ਕਾਨੂੰਨਾਂ ਦੇ ਖਿਲਾਫ 380 ਦਿਨਾਂ ਤੋਂ ਡਟੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਤੇ ਮੋਰਚਾ ਫਤਹਿ ਕਰਨ ਉਪਰੰਤ ਬੁਢਲਾਡਾ ਪਹੁੰਚੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਕਰਕੇ ਭਰਮਾ ਸਵਾਗਤ ਕੀਤਾ ਗਿਆ। ਉਥੇ ਭਾਈ ਬਹਿਲੋ ਟਰਾਂਸਪੋਰਟ ਕੰਪਨੀ ਦੇ ਚੇਅਰਮੈਨ ਦਰਸ਼ਨ ਸਿੰਘ ਰੱਲੀ ਦੀ ਅਗਵਾਈ ਹੇਠ ਦਿੱਲੀ ਪਾਸੋਂ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਕਿਸਾਨਾਂ ਦੇ ਫੁੱਲਾਂ ਦੇ ਹਾਰ ਪਾਏ ਗਏ ਅਤੇ ਗੁਲਾਬਜਾਮੁਨ ਦਾ ਲੰਗਰ ਲਗਾ ਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਤੋਂ ਪਹਿਲਾ ਵਿਧਾਨ ਸਭਾ ਹਲਕਾ ਦੀ ਹੱਦ ਤੇ ਕਾਂਗਰਸ ਦੀ ਸੀਨੀਅਰ ਨੇਤਾ ਡਾ. ਰਣਵੀਰ ਕੌਰ ਮੀਆਂ ਵੱਲੋਂ ਕਿਸਾਨਾਂ ਨੂੰ ਸਰੋਪੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਟਰੈਕਟਰਾਂ ਟਰਾਲੀਆਂ ਨਾਲ ਜਸ਼ਨ ਦਾ ਕਾਫਲਾ ਸ਼ਹਿਰ ਅੰਦਰ ਦਾਖਲ ਹੋਇਆ ਉਥੇ ਵੱਖ—ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਮਾਜਸੇਵਾ ਸੰਸਥਾਵਾਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ। ਉਥੇ ਕਿਸਾਨਾਂ ਨੂੰ ਨੋਟਾਂ ਦੇ ਹਾਰ ਵੀ ਪਾਏ ਗਏ। ਸ਼ਹਿਰ ਵਿੱਚ ਜਸ਼ਨ ਦਾ ਮਾਹੌਲ ਦੇਖ ਲੋਕ ਫੁੱਲੇ ਨਹੀਂ ਸਮਾ ਰਹੇ ਸਨ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਗੁਰਪਾਲ ਸਿੰਘ ਨੀਟੂ, ਦਿਲਜੀਤਪਾਲ ਸਿੰਘ, ਗੁਰਪ੍ਰੀਤ ਸਿੰਘ ਵਿਰਕ, ਤਰਜੀਤ ਚਹਿਲ, ਸੂਬੇਦਾਰ ਭੋਲਾ ਸਿੰਘ ਹਸਨਪੁਰ, ਅਮਰਜੀਤ ਸਿੰਘ ਕੁਲਾਣਾ, ਬਿੱਟੂ ਭੱਠਲ, ਤੀਰਥ ਸਿੰਘ ਸਵੀਟੀ, ਗੋਰਖਾ, ਬਲਵਿੰਦਰ ਸਿੰਘ ਨੰਬਰਦਾਰ ਧੀਰਾ ਬੀਰੋਕੇ ਆਦਿ ਹਾਜਰ ਸਨ। ਦੂਸਰੇ ਪਾਸੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕਿਸਾਨਾਂ ਦਾ ਵਾਪਿਸ ਪਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਗੁਲਾਲ ਖੇਡੀ ਗਈ।






















