• Latest
  • Trending
ਮੋਦੀ ਦੀਆਂ ਰੈਲੀਆਂ ਭਾਜਪਾ ਦੀ ਸਪੱਸ਼ਟ ਹਾਰ ਦੇ ਡਰ ਨੂੰ ਦਰਸਾਉਂਦੀਆਂ -ਕੈਪਟਨ ਅਮਰਿੰਦਰ ਸਿੰਘ

ਮੋਦੀ ਦੀਆਂ ਰੈਲੀਆਂ ਭਾਜਪਾ ਦੀ ਸਪੱਸ਼ਟ ਹਾਰ ਦੇ ਡਰ ਨੂੰ ਦਰਸਾਉਂਦੀਆਂ -ਕੈਪਟਨ ਅਮਰਿੰਦਰ ਸਿੰਘ

9 years ago
ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ

ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ

15 minutes ago
ਤਿੰਨ ਦਿਨਾਂ ਦੇ ਦੌਰੇ ‘ਤੇ ਸੇਸ਼ੇਲਸ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਤਿੰਨ ਦਿਨਾਂ ਦੇ ਦੌਰੇ ‘ਤੇ ਸੇਸ਼ੇਲਸ ਪਹੁੰਚੇ ਪ੍ਰਧਾਨ ਮੰਤਰੀ ਮੋਦੀ

41 minutes ago
ਮਹਾਰਾਸ਼ਟਰ ‘ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ

ਮਹਾਰਾਸ਼ਟਰ ‘ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

2 hours ago
Uber ਦੇ CEO ਪ੍ਰਭਜੀਤ ਸਿੰਘ ਨੇ ਦਿੱਤਾ ਅਸਤੀਫ਼ਾ, ਹੁਣ ਜਲਦ ਹੀ OpenAI ਦੀ ਸੰਭਾਲਣਗੇ ਕਮਾਨ

Uber ਦੇ CEO ਪ੍ਰਭਜੀਤ ਸਿੰਘ ਨੇ ਦਿੱਤਾ ਅਸਤੀਫ਼ਾ, ਹੁਣ ਜਲਦ ਹੀ OpenAI ਦੀ ਸੰਭਾਲਣਗੇ ਕਮਾਨ

3 hours ago
Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

3 hours ago
Big News: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦੇ ਮਾਮਲੇ ‘ਚ ਵੱਡੀ ਅੱਪਡੇਟ

Big News: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦੇ ਮਾਮਲੇ ‘ਚ ਵੱਡੀ ਅੱਪਡੇਟ

4 hours ago
Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 10 ਪਿਸਤੌਲਾਂ ਸਣੇ 4 ਕਾਬੂ

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 10 ਪਿਸਤੌਲਾਂ ਸਣੇ 4 ਕਾਬੂ

4 hours ago
Punjab: ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਨੂੰ ਦਾਖਾ ਵਿਧਾਨ ਸਭਾ ਹਲਕੇ ਲਈ ਆਬਜ਼ਰਵਰ ਕੀਤਾ ਨਿਯੁਕਤ

Punjab: ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਨੂੰ ਦਾਖਾ ਵਿਧਾਨ ਸਭਾ ਹਲਕੇ ਲਈ ਆਬਜ਼ਰਵਰ ਕੀਤਾ ਨਿਯੁਕਤ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
USA: ਅਦਾਲਤ ਨੇ ਅਡਾਨੀ ਕੇਸ ਨੂੰ ਤੁਰੰਤ ਖਾਰਜ ਕਰਨ ਤੋਂ ਕੀਤਾ ਇਨਕਾਰ

USA: ਅਦਾਲਤ ਨੇ ਅਡਾਨੀ ਕੇਸ ਨੂੰ ਤੁਰੰਤ ਖਾਰਜ ਕਰਨ ਤੋਂ ਕੀਤਾ ਇਨਕਾਰ

5 hours ago
Hindi News
English News
Saturday, June 27, 2026
No Result
View All Result
43 °c
Chandigarh
38 ° Sun
39 ° Mon
39 ° Tue
38 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੋਦੀ ਦੀਆਂ ਰੈਲੀਆਂ ਭਾਜਪਾ ਦੀ ਸਪੱਸ਼ਟ ਹਾਰ ਦੇ ਡਰ ਨੂੰ ਦਰਸਾਉਂਦੀਆਂ -ਕੈਪਟਨ ਅਮਰਿੰਦਰ ਸਿੰਘ

November 5, 2017
in ਰਾਸ਼ਟਰੀ
ਮੋਦੀ ਦੀਆਂ ਰੈਲੀਆਂ ਭਾਜਪਾ ਦੀ ਸਪੱਸ਼ਟ ਹਾਰ ਦੇ ਡਰ ਨੂੰ ਦਰਸਾਉਂਦੀਆਂ -ਕੈਪਟਨ ਅਮਰਿੰਦਰ ਸਿੰਘ

ਨਚਾਨ/ਫਤੇਹਪੁਰ, 5 ਨਵੰਬਰ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਖਿਲਾਫ ਕੀਤੀ ’ਸਿਉਂਕ’ ਦੀ ਟਿੱਪਣੀ ਲਈ ਉਨਾਂ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਸਮਰਥਨ ਜੁਟਾਉਣ ਲਈ ਭਾਜਪਾ ਨੇਤਾ ਵੱਲੋਂ ਘਬਰਾਹਟ ਵਿੱਚ ਆ ਕੇ ਇਕ ਹਲਕੇ ਤੋਂ ਦੂਜੇ ਹਲਕੇ ਵੱਲ ਵਾਹੋਦਾਹੀ ਭੱਜਣ ਦੀ ਖਿੱਲੀ ਉਡਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਵਿੱਚ ਆਪਣੀ ਹੋਣੀ ਬਾਰੇ ਕੰਧ ’ਤੇ ਲਿਖਿਆ ਪੜ ਲਿਆ ਤਾਂ ਪ੍ਰਧਾਨ ਮੰਤਰੀ ਨੇ ਸੂਬੇ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ। ਮੁੱਖ ਮੰਤਰੀ ਨੇ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਮੋਦੀ ਨੂੰ ਫੇਰੀਆਂ ਲਾਉਣ ਦੇ ਚੜੇ ਜਨੂੰਨ ਕਰਕੇ ਹੀ ਉਨਾਂ ਨੇ ਆਪਣੇ ਦੌਰਿਆਂ ਨੂੰ ਅੱਗੇ ਪਾ ਦਿੱਤਾ। ਕਾਂਗਰਸ ਖਿਲਾਫ ਮੋਦੀ ਵੱਲੋਂ ਕੀਤੀ ’ਸਿਉਂਕ’ ਦੀ ਟਿੱਪਣੀ ’ਤੇ ਪ੍ਰਤੀਕਰਮ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਿਛਲੇ 70 ਵਰਿਆਂ ਵਿੱਚ ਮੁਲਕ ਨੂੰ ਵਿਕਾਸ ਦੇ ਜਿਹੜੇ ਰਾਹ ’ਤੇ ਪਾਇਆ ਗਿਆ ਸੀ, ਹੁਣ ਮੁਲਕ ਉਸ ਰਾਹ ਤੋਂ ਥਿੜਕ ਗਿਆ ਹੈ ਜਿਸ ਕਰਕੇ ਪੂਰਾ ਢਾਂਚਾ ਤਹਿਸ-ਨਹਿਸ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਕਦੇ ਵੀ ਉਸ ਤਰਾਂ ਵਿਕਾਸ ਨਹੀਂ ਕਰੇਗਾ, ਜਿਸ ਤਰਾਂ ਦਾ ਵਿਕਾਸ ਪਿਛਲੇ ਸਮੇਂ ਵਿੱਚ ਵੱਖ-ਵੱਖ ਕਾਂਗਰਸ ਦੀ ਸਰਕਾਰਾਂ ਦੌਰਾਨ ਹੁੰਦਾ ਰਿਹਾ ਹੈ। ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਮੁਲਕ ਭਰ ਵਿੱਚ ਭਾਜਪਾ ਖਿਲਾਫ ਉਠ ਰਹੇ ਰੋਹ ਕਾਰਨ ਉਨਾਂ ਦੀ ਨਿਰਾਸ਼ਾ ਨੂੰ ਦਰਸਾਉਂਦੀ ਹੈ। ਨਚਾਨ (ਮੰਡੀ) ਅਤੇ ਫਤੇਹਪੁਰ (ਕਾਂਗੜਾ) ਵਿਖੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਕੇ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਹੋ ਗਿਆ ਹੈ ਕਿ ਭਾਜਪਾ ਦਾ ਸਫਾਇਆ ਹੋਣ ਵਾਲਾ ਹੈ ਅਤੇ ਇਸੇ ਕਰਕੇ ਉਹ ਥੋੜੀ ਬਹੁਤ ਉਮੀਦ ਨਾਲ ਸਥਿਤੀ ਨੂੰ ਸੰਭਾਲਣ ਲਈ ਨਿੱਜੀ ਤੌਰ ’ਤੇ ਇਹ ਸਭ ਯਤਨ ਕਰ ਰਹੇ ਹਨ ਕਿ ਇਸ ਨਾਲ ਉਹ ਲੋਕਾਂ ਨੂੰ ਮੂਰਖ ਬਣਾ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਜਿਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਹਿਮਾਚਲ ਵਿੱਚ ਗੇੜੇ ’ਤੇ ਗੇੜਾ ਰੱਖਣ ਕਰਕੇ ਆਪਣੀਆਂ ਰੈਲੀਆਂ ਪਿੱਛੇ ਪਾ ਦਿੱਤੀਆ ਸਨ, ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਇਨਾਂ ਗੇੜਿਆਂ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਕਿਉਂਕਿ ਇਸ ਸੂਬੇ ਦੇ ਲੋਕਾਂ ਨੇ ਕੌਮੀ ਪੱਧਰ ’ਤੇ ਅਤੇ ਜਿੱਥੇ-ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਹਨ, ਉਨਾਂ ਸੂਬਿਆਂ ਦਾ ਹਸ਼ਰ ਦੇਖ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਨੋਟਬੰਦੀ ਤੋਂ ਲੈ ਕੇ ਜੀ.ਐਸ.ਟੀ. ਤੱਕ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਮਾੜੇ ਫੈਸਲਿਆਂ ਨੇ ਲੋਕਾਂ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਅਤੇ ਲੋਕ ਇਸ ਪਾਰਟੀ ਤੋਂ ਪੂਰੀ ਤਰਾਂ ਨਿਰਾਸ਼ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਦੋਂ ਮੋਦੀ ਸਰਕਾਰ ਨੇ ਨੋਟਬੰਦੀ ਦਾ ਮਾਰੂ ਫੈਸਲਾ ਲਾਗੂ ਕੀਤਾ ਤਾਂ ਲੋਕਾਂ ਦੀ ਜੇਬ ਵਿੱਚ ਚਾਹ ਦਾ ਕੱਪ ਪੀਣ ਲਈ ਵੀ ਕੋਈ ਪੈਸਾ ਨਹੀਂ ਸੀ ਬਚਿਆ। ਉਨਾਂ ਕਿਹਾ ਕਿ ਸੂਬਾ ਸਰਕਾਰਾਂ ਨਾਲ ਜੀ.ਐਸ.ਟੀ. ਦਾ ਪੈਸਾ ਦੇਣ ਦਾ ਵਾਅਦਾ ਕੀਤਾ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਵਾਅਦੇ ਨੂੰ ਵਫਾ ਨਾ ਕਰਨ ਕਰਕੇ ਸੂਬਾ ਸਰਕਾਰਾਂ ਵਿਕਾਸ ਅਤੇ ਭਲਾਈ ਸਕੀਮਾਂ ਲਈ ਇਸ ਵੇਲੇ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ ਸਟਾਰ ਚੋਣ ਪ੍ਰਚਾਰਕਾਂ ਵਿੱਚੋਂ ਇਕ ਹਨ। ਉਨਾਂ ਨੇ ਸਰਕਾਰੀ ਖਜ਼ਾਨੇ ਵਿੱਚੋਂ ਵੱਡੀ ਕੀਮਤ ਅਦਾ ਕਰਕੇ ਬੁਲਟ ਟਰੇਨ ਚਲਾਉਣ ਬਾਰੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਮਖੌਲ ਉਡਾਉਂਦਿਆਂ ਆਖਿਆ ਕਿ ਇਸ ਰੇਲ ਦੀ ਟਿਕਟ ਹਵਾਈ ਜਹਾਜ਼ ਦੀ ਟਿਕਟ ਨਾਲੋਂ ਮਹਿੰਗੀ ਹੋਵੇਗੀ। ਉਨਾਂ ਆਖਿਆ ਕਿ ਜਦੋਂ ਲੋਕ ਸਸਤੀ ਕੀਮਤ ’ਤੇ ਜਹਾਜ਼ ਵਿੱਚ ਸਫਰ ਕਰ ਸਕਦੇ ਹਨ ਤਾਂ ਉਹ ਰੇਲ ਦੇ ਸਫਲ ਲਈ ਵੱਧ ਪੈਸਾ ਕਿਉਂ ਅਦਾ ਕਰਨਗੇ।ਉਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਰ ਦਾਤਿਆਂ ਦੇ ਸਖਤ ਮਿਹਨਤ ਵਾਲੇ ਪੈਸੇ ਦੀ ਬਰਬਾਦੀ ਦੀ ਭੋਰਾ ਵੀ ਚਿੰਤਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਨਚਾਨ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਲਾਲ ਸਿੰਘ ਕੌਸ਼ਲ ਅਤੇ ਫਤੇਹਪੁਰ ਤੋਂ ਸੁਜਾਨ ਸਿੰਘ ਪਠਾਨੀਆ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਦੇ ਬਿਨਾ ਸੋਚੇ ਸਮਝੇ ਲਾਗੂ ਕੀਤੇ ਫੈਸਲਿਆਂ ਨਾਲ ਪੰਜਾਬ ਅਤੇ ਹੋਰ ਕਈ ਸੂਬਿਆਂ ਦੀਆਂ ਸਰਕਾਰਾਂ ਵਿੱਤੀ ਸੰਕਟ ਵਿੱਚ ਘਿਰ ਗਈਆਂ ਹਨ ਅਤੇ ਆਮ ਲੋਕਾਂ ਦੀ ਸਥਿਤੀ ਦਾ ਤਾਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਉਨਾਂ ਆਖਿਆ ਕਿ ਭਾਜਪਾ ਨੂੰ ਲੋਕਾਂ ਦੀ ਮੌਜੂਦਾ ਸਥਿਤੀ ਨਾਲ ਕੋਈ ਸਰੋਕਾਰ ਨਹੀਂ ਹੈ। ਉਨਾਂ ਨੇ ਮੋਦੀ ਨੂੰ ਆਖਿਆ ਕੀ ਕੇਂਦਰ ਸਰਕਾਰ ਦੱਸੇਗੀ ਕਿ ਸੂਬੇ ਅਤੇ ਲੋਕ ਪੈਸੇ ਤੋਂ ਬਿਨਾਂ ਕਿਸ ਤਰਾਂ ਆਪਣਾ ਸਮਾਂ ਟਪਾਉਣ। ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਵੀਰਭੱਦਰ ਸਿੰਘ ਸਰਕਾਰ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਵੱਡੇ ਪੱਧਰ ’ਤੇ ਵਿਕਾਸ ਹੋਇਆ ਹੈ ਅਤੇ ਇਸ ਪਹਾੜੀ ਸੂਬੇ ਦੇ ਲੋਕ ਆਪਣੇ ਇਸ ਵਿਕਾਸ ਅਤੇ ਅਮਨ-ਸ਼ਾਂਤੀ ਦੇ ਸਫਰ ਨੂੰ ਨਿਰੰਤਰ ਜਾਰੀ ਰੱਖਣਾ ਚਾਹੁੰਦੇ ਹਨ ਜੋ ਸਿਰਫ ਕਾਂਗਰਸ ਸਰਕਾਰ ਹੀ ਸੰਭਵ ਬਣਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਵੀਰਭੱਦਰ ਸਿੰਘ ਦਾ ਹਿਮਾਚਲ ਪ੍ਰਦੇਸ਼ ਅਤੇ ਇੱਥੇ ਦੇ ਲੋਕਾਂ ਨਾਲ ਪਿਆਰ ਯਕੀਨਨ ਤੌਰ ’ਤੇ ਉਨਾਂ ਦੀ ਅਗਵਾਈ ਵਿੱਚ ਸੂਬੇ ਨੂੰ ਵਿਕਾਸ ਦੀਆਂ ਹੋਰ ਉੱਚੀਆਂ ਮੰਜ਼ਿਲਾਂ ਵੱਲ ਲੈ ਕੇ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਚੋਣਾਂ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਲੜੀ ਜਾ ਰਹੀ ਲੜਾਈ ਹੈ। ਉਨਾਂ ਨੇ ਰੈਲੀ ਵਿੱਚ ਪਹੁੰਚੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਵਾਪਸ ਜਾਣ ਤੋਂ ਬਾਅਦ ਆਪਣੇ ਗੁਆਂਢੀਆਂ ਨੂੰ ਸਮਝਾਉਣ ਕਿ ਸੂਬੇ ਦੇ ਹਿੱਤ ਵਾਲੀ ਪਾਰਟੀ ਸਿਰਫ ਕਾਂਗਰਸ ਹੀ ਹੈ। ਪੰਜਾਬ ਦੀ ਮਿਸਾਲ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਅਰਥਚਾਰੇ ਦੇ ਮੁੜ ਪੈਰਾਂ ਸਿਰ ਹੋਣ ਦਾ ਮੁੱਢ ਬੱਝਾ ਹੈ। ਉਨਾਂ ਆਖਿਆ ਕਿ ਕਾਂਗਰਸ ਸਰਕਾਰ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਵੱਡੇ ਪੱਧਰ ’ਤੇ ਉਦਯੋਗਿਕਰਨ ਹੋਇਆ ਅਤੇ ਵੀਰਭੱਦਰ ਸਿੰਘ ਦੀ ਅਗਵਾਈ ਵਿੱਚ ਰੋਜ਼ਗਾਰ ਦੇ ਵੱਡੇ ਮੌਕੇ ਜਾਰੀ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਵਾਂਗ ਵੀਰਭੱਦਰ ਸਿੰਘ ਨੇ ਵੀ ਇਨਾਂ ਚੋਣਾਂ ਨੂੰ ਆਪਣੀ ਆਖਰੀ ਚੋਣ ਦੱਸਿਆ ਹੈ ਕਿਉਂਕਿ ਉਹ ਦੋਵੇਂ ਹੁਣ ਨੌਜਵਾਨਾਂ ਦੇ ਅੱਗੇ ਆਉਣ ਦੇ ਹਾਮੀ ਹਨ।ਉਨਾਂ ਆਖਿਆ ਕਿ ਵੀਰਭੱਦਰ ਸਿੰਘ ਨੇ ਇਹ ਚੋਣਾਂ ਇਸ ਕਰੇ ਲੜਣ ਦਾ ਫੈਸਲਾ ਕੀਤਾ ਕਿਉਂਕਿ ਦੇਸ਼ ਨੂੰ ਦਰਪੇਸ਼ ਮੌਜੂਦਾ ਸੰਕਟ ਦੀ ਲੜਾਈ ਵਿੱਚ ਸ਼ਾਮਲ ਹੋਣਾ ਅਤੇ ਸੂਬੇ ਦਾ ਹੋਰ ਵਧੇਰਾ ਵਿਕਾਸ ਕਰਨਾ ਹੈ। ਉਨਾਂ ਆਖਿਆ ਕਿ ਵੀਰਭੱਦਰ ਸਿੰਘ ਵੱਲੋਂ ਆਪਣੇ ਆਖਰੀ ਸ਼ਾਸਨਕਾਲ ਦੌਰਾਨ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਪੂਰਾ ਕੀਤੇ ਜਾਣ ਦੀ ਲੋੜ ਹੈ।

ਬਾਅਦ ਵਿੱਚ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ਫਤੇਹਪੁਰ ਵਿੱਚ ਸਥਾਨਾ ਤੋਂ ਤਲਵਾੜ ਤੱਕ ਚਾਰ ਕਿਲੋਮੀਟਰ ਦੇ ਸੜਕੇ ਟੋਟੇ ਦੀ ਉਸਾਰੀ ਬਾਰੇ ਸਾਲ 2007 ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿਕਾਸ ਵਿੱਚ ਆਪਣੇ ਹਿੱਸੇ ਦਾ ਯੋਗਦਾਨ ਪਾਉਣਗੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨਾਚਨ ਤੋਂ ਲਾਲ ਸਿੰਘ ਕੌਸ਼ਲ ਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸਰਬਸੰਮਤੀ ਨਾਲ ਚੋਣ ਕਰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਿਵੇਂ ਗੁਰਦਾਸਪੁਰ ਵਿੱਚ ਹਾਲ ਹੀ ਵਿੱਚ ਹੋਈ ਜ਼ਿਮਨੀ ਚੋਣ ਵਿੱਚ ਸਮੁੱਚੀ ਕਾਂਗਰਸ ਪਾਰਟੀ ਸੁਨੀਲ ਜਾਖੜ ਦੇ ਹੱਕ ਵਿੱਚ ਉਤਰੀ ਸੀ, ਉਸੇ ਤਰਾਂ ਹੁਣ ਵੀ ਪਾਰਟੀ ਦਾ ਸਮੁੱਚਾ ਕਾਡਰ ਲਾਲ ਸਿੰਘ ਦੇ ਹੱਕ ਵਿੱਚ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਨੇ ਬਹੁਤ ਵੱਡੀ ਲੀਡ ਲੈ ਕੇ ਜਿੱਤ ਹਾਸਲ ਕੀਤੀ ਸੀ। ਫਤੇਹਪੁਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸ ਹਲਕੇ ਤੋਂ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਲਾਮਿਸਾਲ ਜਿੱਤ ਹੋਣ ਦੀ ਅਪੀਲ ਹੈ ਕਿਉਂਕਿ ਸੁਜਾਨ ਸਿੰਘ ਸਭ ਤੋਂ ਵਧੀਆ ਉਮੀਦਵਾਰ ਹਨ। ਉਨਾਂ ਨੂੰ ਪੂਰਾ ਯਕੀਨ ਹੈ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਗੁਰਦਾਸਪੁਰ ਦੀ ਜ਼ਿਮਨੀ ਚੋਣ ਵਾਂਗ ਕਾਂਗਰਸ ਪਾਰਟੀ ਦੇ ਹੱਕ ਵਿੱਚ ਸ਼ਾਨਦਾਰ ਫਤਵਾ ਦੇਣਗੇ।

ਹਿਮਾਚਲ ਪ੍ਰਦੇਸ਼ ਵਿੱਚ ’ਜਾਨਦਾਰ’ ਕਾਂਗਰਸ ਲੀਡਰਸ਼ਿੱਪ ਦੀ ਅਗਵਾਈ ਵਾਲੀ ਸਰਕਾਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਵੀਰਭੱਦਰ ਸਿੰਘ ਦੀ ਅਗਵਾਈ ਹੇਠ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਅਤੇ ਹਰ ਨਾਗਰਿਕ ਨੇ ਸਰਕਾਰ ਦੁਆਰਾ ਚਲਾਈਆਂ ਗਈਆਂ ਕਲਿਆਣਕਾਰੀ ਸਕੀਮਾਂ ਦਾ ਭਰਪੂਰ ਲਾਭ ਉਠਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਦੁਹਰਾਇਆ ਕਿ ਕਾਂਗਰਸ ਦੇ ਇਸ ਕਾਰਜਕਾਲ ਦੌਰਾਨ ਹਿਮਾਚਲ ਪ੍ਰਦੇਸ਼ ਦੀ ਵਿਕਾਸ ਯਾਤਰਾ ਸੁਨਹਿਰੀ ਹਰਫ਼ਾਂ ਵਿਚ ਦਰਜ ਕੀਤੀ ਜਾਵੇਗੀ।ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਹਮ ਰੁਤਬਾ ਹਵਾਲਾ ਦਿੰਦਿਆਂ ਉਹਨਾਂ ਸਰਕਾਰ ਦੁਆਰਾ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸੂਬੇ ਨੇ ਸਿੱਖਿਆ ਦੇ ਖੇਤਰ ਵਿਚ ਬਹੁਤ ਮੱਲਾਂ ਮਾਰੀਆਂ ਹਨ ਅਤੇ ਸਰਕਾਰ ਦੇ ਉਪਰਾਲੇ ਸਦਕਾ ਹਿਮਾਚਲ ਪ੍ਰਦੇਸ਼ ਸਿੱਖਿਆ ਦੇ ਖੇਤਰ ਵਿੱਚ ਇਕ ਸਿਰਕੱਢ ਸੂਬਾ ਬਣ ਚੁੱਕਿਆ ਹੈ ਅਤੇ ਇਹ ਸਭ ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਸਰਕਾਰ ਨੇ ਹਰ ਕੰਮ ਅਤੇ ਯਤਨ ਜ਼ਮੀਨੀ ਪੱਧਰ ਤੋਂ ਸ਼ੁਰੂ ਕੀਤਾ ਸੀ। ਉਹਨਾਂ ਮਾਣ ਨਾਲ ਇਹ ਵੀ ਕਿਹਾ ਕੇ ਦੇਸ਼ ਦੇ ਸਾਰੇ ਛੋਟੇ ਸੂਬਿਆਂ ਵਿੱਚੋ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਪੱਧਰ ’ਤੇ ਅੱਵਲ ਰਿਹਾ ਹੈ ਅਤੇ ਮੀਡਿਆ ਸਟੱਡੀਜ਼ ਸੈਂਟਰ ਦੇ ਇਕ ਸਰਵੇਖਣ ਮੁਤਾਬਿਕ ਇਮਾਨਦਾਰ ਸੂਬਾ ਵੀ ਘੋਸ਼ਿਤ ਕੀਤਾ ਗਿਆ ਹੈ।

ਵੀਰਭੱਦਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅੱਗੇ ਦੱਸਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਕਾਰਜ ਕਾਲ ਦੌਰਾਨ ਗਰੀਬ, ਬੇ-ਸਹਾਰਾ, ਲੋੜਵੰਦ ਪਰਿਵਾਰਾਂ ਨੂੰ 56 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਜਿਸ ਨਾਲ 30 ਹਜਾਰ ਲੋਕਾਂ ਨੂੰ ਲਾਭ ਪਹੁੰਚਿਆ। ਇਸ ਤੋਂ ਇਲਾਵਾ ਆਮਦਨ ਦੇ ਵਾਧੇ ਨੂੰ ਹੋਰ ਵਧਾਉਣ ਦੇ ਮੰਤਵ ਵਜੋਂ ਬਹੁਤ ਸਾਰੀਆਂ ਜਨ-ਕਲਿਆਣ ਯੋਜਨਾਵਾਂ ਜਿਵੇ ਸਮਾਜਿਕ ਸੁਰੱਖਿਆ ਪੈਨਸ਼ਨ, ਬੇਰੁਜ਼ਗਾਰ ਭੱਤਾ ਸਕੀਮ, ਖੇਤੀਬਾੜੀ, ਸਿੰਚਾਈ, ਸਨਅਤਕਾਰੀ, ਮਕਾਨ, ਸਿੱਖਿਆ ਅਤੇ ਸਿਹਤ ਸੇਵਾ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ 5 ਸਾਲਾਂ ਦੌਰਾਨ ਹਿਮਾਚਲ ਵਿਚ ਬਹੁਤ ਵਾਧਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਆਉਣ ਵਾਲੇ ਹਫ਼ਤੇ ਵਿਚ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਵਿਖੇ ਮੰਡੀ ਅਤੇ ਨਾਲਾਗੜ ਤੋਂ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਰੈਲੀ ਕਰਨਗੇ ਅਤੇ ਦੋ ਹੋਰ ਰੈਲੀਆਂ ਨੂਰਪੁਰ ਅਤੇ ਹਾਰੋਲੀ ਵਿਖੇ ਮੰਗਲਵਾਰ ਨੂੰ ਕੀਤੀਆਂ ਜਾਣਗੀਆਂ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ

ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ

by Jaspreet Kaur
June 27, 2026
0

ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ ਚੰਡੀਗੜ੍ਹ, 27 ਜੂਨ 2026 (ਵਿਸ਼ਵ ਵਾਰਤਾ): ਜੂਨ ਦਾ ਮਹੀਨਾ ਖਤਮ...

ਮਹਾਰਾਸ਼ਟਰ ‘ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ

ਮਹਾਰਾਸ਼ਟਰ ‘ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ

by Jaspreet Kaur
June 27, 2026
0

ਮਹਾਰਾਸ਼ਟਰ 'ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ ਮਹਾਰਾਸ਼ਟਰ, 27 ਜੂਨ 2026 (ਵਿਸ਼ਵ ਵਾਰਤਾ) – NEET ਪ੍ਰੀਖਿਆ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 27, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਜੂਨ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Uber ਦੇ CEO ਪ੍ਰਭਜੀਤ ਸਿੰਘ ਨੇ ਦਿੱਤਾ ਅਸਤੀਫ਼ਾ, ਹੁਣ ਜਲਦ ਹੀ OpenAI ਦੀ ਸੰਭਾਲਣਗੇ ਕਮਾਨ

Uber ਦੇ CEO ਪ੍ਰਭਜੀਤ ਸਿੰਘ ਨੇ ਦਿੱਤਾ ਅਸਤੀਫ਼ਾ, ਹੁਣ ਜਲਦ ਹੀ OpenAI ਦੀ ਸੰਭਾਲਣਗੇ ਕਮਾਨ

by Ranjit Singh
June 27, 2026
0

Uber ਦੇ CEO ਪ੍ਰਭਜੀਤ ਸਿੰਘ ਨੇ ਦਿੱਤਾ ਅਸਤੀਫ਼ਾ, ਹੁਣ ਜਲਦ ਹੀ OpenAI ਦੀ ਸੰਭਾਲਣਗੇ ਕਮਾਨ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ

ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ

by Jaspreet Kaur
June 27, 2026
0

ਜੁਲਾਈ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਪੂਰੀ ਸੂਚੀ ਚੰਡੀਗੜ੍ਹ, 27 ਜੂਨ 2026 (ਵਿਸ਼ਵ ਵਾਰਤਾ): ਜੂਨ ਦਾ ਮਹੀਨਾ ਖਤਮ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
2 weeks ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 15 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA