
ਨਵੀਂ ਦਿੱਲੀ ,9 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਤੋਂ ਲੋਕਸਭਾ ਚੋਣਾਂ ਹਾਰਨ ਦੇ ਬਾਵਜੂਦ ਕਾਂਗਰਸ ਛੱਡ ਬੀਜੇਪੀ ‘ਚ ਗਏ ਰਵਨੀਤ ਬਿੱਟੂ ਨੂੰ ਮੋਦੀ ਦੀ ਤੀਸਰੀ ਕੈਬਨਿਟ ‘ਚ ਰਾਜ ਮੰਤਰੀ ਬਣਾਇਆ ਜਾਣਾ ਤੈਅ ਹੋ ਚੁੱਕਾ ਹੈ। ਇਸ ਸੰਬੰਧ ‘ਚ ਮੰਤਰੀਮੰਡਲ ਸਚਿਵ ਵੱਲੋ ਇਕ ਚਿੱਠੀ ਜਾਰੀ ਕਰਕੇ ਸੂਚਨਾ ਜਾਰੀ ਕੀਤੀ ਗਈ ਹੈ। ਦੁਪਿਹਰ ਤੋਂ ਬਿੱਟੂ ਨੂੰ ਮੰਤਰੀਮੰਡਲ ‘ਚ ਸ਼ਾਮਿਲ ਕਰਨ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਇਸਦੀ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਮਿਲ ਰਹੀ ਸੀ।























