ਮੈਲਬੌਰਨ, 27 ਦਸੰਬਰ (ਗੁਰਪੁਨੀਤ ਸਿੰਘ ਸਿੱਧੂ) – ਮੈਲਬੌਰਨ ਟੈਸਟ ਮੈਚ ਦੇ ਦੂਸਰੇ ਦਿਨ ਭਾਰਤ ਨੇ ਅੱਜ ਆਪਣੀ ਪਹਿਲੀ ਪਾਰੀ 443 ਦੌੜਾਂ ਉਤੇ ਐਲਾਨ ਦਿੱਤੀ। ਭਾਰਤ ਨੇ 7 ਵਿਕਟਾਂ ਉਤੇ 443 ਦੌੜਾਂ ਬਣਾਈਆਂ। ਭਾਰਤ ਵਲੋਂ ਪੁਜਾਰਾ ਨੇ ਸ਼ਾਨਦਾਰ 106 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਇਲਾਵਾ ਵਿਰਾਟ ਕੋਹਲੀ 82, ਰਹਾਨੇ 34 ਅਤੇ ਰਿਸ਼ਭ ਪੰਤ 39 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਰੋਹਿਤ ਸ਼ਰਮਾ 63 ਦੌੜਾਂ ਉਤੇ ਨਾਬਾਦ ਰਿਹਾ।
ਦੂਸਰੇ ਪਾਸੇ ਆਸਟਰੇਲੀਆ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਉਤੇ 8 ਦੌੜਾਂ ਬਣਾ ਲਈਆਂ ਸਨ। ਹੈਰਿਸ 5 ਤੇ ਫਿੰਚ 3 ਦੌੜਾਂ ਉਤੇ ਨਾਬਾਦ ਸਨ।