ਚੀਨ ਵਿੱਚ ਵਾਪਰਿਆ ਦਰਦਨਾਕ ਹਾਦਸਾ
ਮੈਰਾਥਨ ਵਿੱਚ ਹਿੱਸਾ ਲੈਣ ਵਾਲੇ 21 ਲੋਕਾਂ ਦੀ ਮੌਤ

ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ)- ਚੀਨ ਵਿੱਚ ਖ਼ਰਾਬ ਮੌਸਮ ਦੇ ਕਾਰਨ ਇਕ ਮੈਰਾਥਨ ਰੇਸ ਵਿੱਚ ਹਿੱਸਾ ਲੈਣ ਵਾਲੇ 21 ਦੌੜਾਕਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਸਭ ਨੂੰ ਝਜੋੜ ਕੇ ਰੱਖ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਹ ਘਟਨਾ ਬੈਯਿਨ ਸ਼ਹਿਰ ਦੀ ਹੈ ਜੋ ਉਤਰ-ਪੱਛਮੀ ਗਾਂਸੂ ਸੂਬੇ ਵਿੱਚ ਸਥਿਤ ਹੈ। ਇਹ 100 ਕਿਲੋਮੀਟਰ ਲੰਬੀ ਕਰਾਸ ਕੰਟਰੀ ਮਾਊਂਟੇਨ ਰੇਸ ਦਾ ਆਯੋਜਨ ਕੀਤਾ ਗਿਆ ਸੀ। ਪਰ ਮੌਸਮ ਖਰਾਬ ਹੋਣ ਕਾਰਨ ਤੇਜ਼ ਮੀਂਹ ਅਤੇ ਹਨੇਰੀ ਦੇ ਨਾਲ-ਨਾਲ ਗੜੇਮਾਰੀ ਵੀ ਹੋਣ ਲੱਗੀ ਜਿਸ ਕਾਰਨ ਦੌੜਾਕਾਂ ਨੂੰ ਮੁਸ਼ਕਿਲ ਆਉਣ ਲੱਗੀ ਅਤੇ ਸਾਹ ਲੈਣ ਸੰਬੰਧੀ ਸਮੱਸਿਆਵਾਂ ਅਤੇ ਹਾਈਪੋਥਰਮੀਆ ਦੀ ਵੀ ਸ਼ਿਕਾਇਤ ਆਉਣ ਲੱਗੀ। ਜਿਸ ਕਾਰਨ ਇਹ ਰੇਸ 21 ਦੌੜਾਕਾਂ ਲਈ ਉਨ੍ਹਾਂ ਦੀ ਆਖਰੀ ਰੇਸ ਸਾਬਿਤ ਹੋਈ।
ਅਧਿਕਾਰੀਆਂ ਅਨੁਸਾਰ ਇਸ ਰੇਸ ਵਿੱਚ ਹਿੱਸਾ ਲੈ ਰਹੇ 172 ਦੌੜਾਕਾਂ ਵਿੱਚੋਂ 146 ਸੁਰੱਖਿਅਤ ਹਨ।






















