ਮੁੱਖ ਮੰਤਰੀ ਰਿਹਾਇਸ਼ ਦੇ ਅੰਦਰ ਧਰਨਾ ਲਗਾਉਣ ਵਾਲੇ ਕਾਂਗਰਸੀ ਆਗੂਆਂ ਖਿਲਾਫ ਐਫਆਈਆਰ ਦਰਜ
ਪੜ੍ਹੋ ਕਾਂਗਰਸ ਪ੍ਰਧਾਨ ਰਾਜਾ ਵੜਿੰਗ,ਸਾਬਕਾ ਡਿਪਟੀ ਸੀਐੱਮ ਸੁਖਜਿੰਦਰ ਰੰਧਾਵ ਸਮੇਤ ਹੋਰ ਕਿਹੜੇ ਆਗੂਆਂ ਦੇ ਨਾਲ ਐਫਆਈਆਰ ਵਿੱਚ ਦਰਜ
ਚੰਡੀਗੜ੍ਹ,10 ਜੂਨ(ਵਿਸ਼ਵ ਵਾਰਤਾ)-ਬੀਤੇ ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੰਦਰ ਧਰਨਾ ਲਗਾਉਣ ਵਾਲੇ ਕਾਂਗਰਸੀ ਆਗੂਆਂ ਖਿਲਾਫ ਚੰਡੀਗੜ੍ਹ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਇਸ ਐਫਆਈਆਰ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਸਾਬਕਾ ਮੰਤਰੀਆਂ ਅਰੁਣਾ ਚੌਧਰੀ,ਤ੍ਰਿਪਤ ਰਜਿੰਦਰ ਬਾਜਵਾ,ਸੁਖਵਿੰਦਰ ਸਿੰਘ,ਸਾਬਕਾ ਉੱਪ ਮੁੱਖ ਸੁੱਖਜਿੰਦਰ ਰੰਧਾਵਾ ਸਮੇਤ ਕੁੱਲ 36 ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੇ ਨਾਮ ਦਰਜ ਹਨ।
























