ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇੱਕ ਹੋਰ ਵੱਡਾ ਐਲਾਨ
ਭਗਤ ਪੂਰਨ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ ਖੰਨਾ ਦੇ ਟਰੌਮਾ ਸੈਂਟਰ ਦਾ ਨਾਮ
ਚੰਡੀਗੜ੍ਹ,29 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਖੰਨਾ ਦੇ ਟਰੌਮਾ ਸੈਂਟਰ ਦਾ ਨਾਮ ਪਦਮ ਸ਼੍ਰੀ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਦੇ ਨਾਮ ਤੇ ਰੱਖਿਆ ਜਾਵੇਗਾ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ “ਸੇਵਾ ਦੀ ਮੂਰਤ, ਦੀਨ-ਦੁਖੀਆਂ ਦੇ ਦਰਦੀ ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ ਦੀ ਨਿਰਸੁਆਰਥ ਸੇਵਾ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹੋਏ ਅਹਿਮ ਫ਼ੈਸਲਾ ਲਿਆ… ਹੁਣ ਸਿਵਲ ਹਸਪਤਾਲ, ਖੰਨਾ ਦੇ ਟਰੌਮਾ (Trauma) ਸੈਂਟਰ ਦਾ ਨਾਮ ਭਗਤ ਪੂਰਨ ਸਿੰਘ ਜੀ ਦੇ ਨਾਮ ‘ਤੇ ਹੋਵੇਗਾ…ਜਿਸਦੀ ਮਨਜ਼ੂਰੀ ਵਿਭਾਗ ਨੂੰ ਦੇ ਦਿੱਤੀ ਹੈ…“
ਸੇਵਾ ਦੀ ਮੂਰਤ, ਦੀਨ-ਦੁਖੀਆਂ ਦੇ ਦਰਦੀ ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ ਦੀ ਨਿਰਸੁਆਰਥ ਸੇਵਾ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹੋਏ ਅਹਿਮ ਫ਼ੈਸਲਾ ਲਿਆ…
ਹੁਣ ਸਿਵਲ ਹਸਪਤਾਲ, ਖੰਨਾ ਦੇ ਟਰੌਮਾ (Trauma) ਸੈਂਟਰ ਦਾ ਨਾਮ ਭਗਤ ਪੂਰਨ ਸਿੰਘ ਜੀ ਦੇ ਨਾਮ ‘ਤੇ ਹੋਵੇਗਾ…ਜਿਸਦੀ ਮਨਜ਼ੂਰੀ ਵਿਭਾਗ ਨੂੰ ਦੇ ਦਿੱਤੀ ਹੈ…
— Bhagwant Mann (@BhagwantMann) July 29, 2022























