ਨਵੀਂ ਦਿੱਲੀ/ਚੰਡੀਗੜ, 18 ਅਗਸਤ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 6-ਏ ਕ੍ਰਿਸ਼ਨਾ ਮੈਨਨ ਵਿਖੇ ਜਾ ਕੇ ਉਨਾਂ ਦੇ ਪਰਿਵਾਰ ਕੋਲ ਆਪਣਾ ਸਤਿਕਾਰ ਭੇਟ ਕੀਤਾ।
ਮੁੱਖ ਮੰਤਰੀ ਨੇ ਉਨਾ ਦੇ ਘਰ ਲਗਪਗ ਅੱਧਾ ਘੰਟਾ ਬਿਤਾਇਆ ਅਤੇ ਵਿਜ਼ਟਰ ਬੁੱਕ ਵਿੱਚ ਸ੍ਰੀ ਵਾਜਪਾਈ ਜੀ ਪ੍ਰਤੀ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਜਿਨਾ ਨਾਲ ਸਾਲ 1970 ਵਿੱਚ ਹੋਈ ਪਹਿਲੀ ਮੁਲਾਕਾਤ ਨੂੰ ਚੇਤੇ ਕੀਤਾ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਵਾਜਪਾਈ ਜੀ ਦੀ ਗੋਦ ਲਈ ਧੀ ਨਮਿਤਾ ਅਤੇ ਜਵਾਈ ਰੰਜਨ ਸਮੇਤ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਨਿੱਜੀ ਤੌਰ ‘ਤੇ ਦੁੱਖ ਸਾਂਝਾ ਕੀਤਾ।
ਸਾਲ 1970 ਵਿੱਚ ਸ੍ਰੀ ਵਾਜਪਾਈ ਜੀ ਦੀ ਪੰਜਾਬ ਫੇਰੀ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਸ੍ਰੀ ਅਟਲ ਜੀ ਉਨਾ ਲਈ ਚੋਣ ਪ੍ਰਚਾਰ ਕਰਨ ਲਈ ਆਏ ਸਨ ਅਤੇ ਉਨਾ ਨੇ ਪਟਿਆਲਾ ਵਿੱਚ ਤਿੰਨ ਦਿਨ ਬਿਤਾਏ ਸਨ। ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਸਾਲ 1968 ਵਿੱਚ ਫੌਜ ‘ਚੋਂ ਆਏ ਸਨ ਅਤੇ ਪਹਿਲੀ ਚੋਣ ਸਾਲ 1970 ਵਿੱਚ ਡਕਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਸੀਟ ਤੋਂ ਲੜੀ ਸੀ ਜੋ ਨਕਸਲਵਾਦੀਆਂ ਵੱਲੋਂ ਤਤਕਾਲੀ ਵਿਧਾਇਕ ਬਸੰਤ ਸਿੰਘ ਦੀ ਹੱਤਿਆ ਕਰ ਦੇਣ ਨਾਲ ਖਾਲੀ ਹੋਈ ਸੀ।
ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਮਹਾਨ ਨੇਤਾ, ਕੱਦਾਵਰ ਸ਼ਖਸੀਅਤ, ਸਤਿਕਾਰਯੋਗ ਸਿਆਸਦਾਨ ਅਤੇ ਸੁਲਝੇ ਹੋਏ ਇਨਸਾਨ ਵਜੋਂ ਯਾਦ ਕਰਦਿਆਂ ਕਿਹਾ ਕਿ ਉਨਾਂ ਦੇ ਤੁਰ ਜਾਣ ਨਾਲ ਪੈਦਾ ਹੋਇਆ ਖਲਾਅ ਪੂਰਨਾ ਬਹੁਤ ਔਖਾ ਹੈ।
ਇਸ ਵਾਰ ਪੀਲੇ ਕਾਰਡਾਂ ਵਾਲੇ ਪੱਤਰਕਾਰ ਵੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ
ਚੰਡੀਗੜ੍ਹ 7 ਮਈ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਅੱਜ ਪੀਲੇ ਕਾਰਡਾਂ ਵਾਲੇ ਪੱਤਰਕਾਰ ਨੂੰ ਵੀ ਪੋਸਟਲ ਬੈਲਟ ਰਾਹੀਂ...