ਮੁੱਖ ਮੰਤਰੀ ਚੰਨੀ ਨਾਲ 5 ਘੰਟੇ ਦੀ ਮੈਰਾਥਨ ਮੀਟਿੰਗ ਕਰਨ ਤੋਂ ਬਾਅਦ ਸੁਖਜਿੰਦਰ ਰੰਧਾਵਾ ਤੇ ਭਾਰਤ ਭੂਸ਼ਣ ਆਸ਼ੂ ਹੋਏ ਦਿੱਲੀ ਰਵਾਨਾ
ਚੰਡੀਗੜ੍ਹ,22 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 5 ਘੰਟੇ ਦੀ ਮੈਰਾਥਨ ਮੀਟਿੰਗ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦਿੱਲੀ ਲਈ ਰਵਾਨਾ ਹੋ ਗਏ ਹਨ। ਉਹਨਾਂ ਦੀ ਅੱਜ ਸ਼ਾਮ ਨੂੰ ਕਾਂਗਰਸ ਹਾਈ ਕਮਾਨ ਨਾਲ ਮਿਲਣੀ ਹੋ ਸਕਦੀ ਹੈ। ਕਿਆਸਰਾਈਆਂ ਲੱਗ ਰਹੀਆਂ ਹਨ ਕਿ ਦੋਨੋਂ ਆਗੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਛੇੜੀਆਂ ਬਾਗੀ ਸੁਰਾਂ ਦੇ ਸੰਬੰਧ ਵਿੱਚ ਹਾਈਕਮਾਨ ਨਾਲ ਚਰਚਾ ਕਰ ਸਕਦੇ ਹਨ ਇਸ ਤੋਂ ਇਲਾਵਾ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਕਿਸੇ ਵੱਡੇ ਮਸਲੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ।