ਚੰਡੀਗੜ੍ਹ 4 ਜੂਨ( ਵਿਸ਼ਵ ਵਾਰਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਐਤਵਾਰ ਨੂੰ ਫਿਰ ਹੋਣਗੇ ਫੇਸਬੁੱਕ ਤੇ ਲਾਈਵ । ਮੁੁੱਖ ਮੰਤਰੀ ਨੇ ਕਿਹਾ ਇਸ ਹਫ਼ਤੇ ਦੇ #AskCaptain ਦੇ ਲਾਈਵ ਸੈਸ਼ਨ ਲਈ ਮੈਨੂੰ ਆਪਣੇ ਸਵਾਲ ਤੇ ਸੁਝਾਅ ਭੇਜੋ ਤੇ ਮੈਂ ਇਸ ਐਤਵਾਰ ਨੂੰ ਲਾਈਵ ਹੋ ਕੇ ਉਨ੍ਹਾਂ ਦੇ ਜਵਾਬ ਦਿਆਂਗਾ। ਤੁਹਾਡੇ ਨਾਲ ਲਾਈਵ ਗੱਲਬਾਤ ਕਰਨ ਲਈ ਉਤਸੁਕ ਹਾਂ, ਆਪਣੇ ਸਵਾਲ ਤੇ ਸੁਝਾਅ ਭੇਜਣਾ ਨਾ ਭੁੱਲਿਓ।