ਲੋਕਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ
ਮੁੰਬਈ ਵਿੱਚ ਮੀਂਹ ਦਾ ਕਹਿਰ
2 ਮਾਸੂਮ ਬੱਚੇ ਡਿੱਗੇ ਖੁੱਲ੍ਹੇ ਗਟਰ ’ਚ
ਚੰਡੀਗੜ੍ਹ, 20ਜੁਲਾਈ(ਵਿਸ਼ਵ ਵਾਰਤਾ)-ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ,ਪਰ ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਲੋਕਾਂ ਦੀ ਜ਼ਿੰਦਗੀ ਬੇਹਾਲ ਹੋਈ ਪਈ ਹੈ। ਇਥੇ ਮੀਂਹ ਦੌਰਾਨ ਨਗਰ ਨਿਗਮ ਦੀ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ ਹੈ। ਜਿਥੇ ਦੋ ਮਾਸੂਮ ਬੱਚੇ ਖੁੱਲ੍ਹੇ ਗਟਰ ਵਿੱਚ ਡਿੱਗ ਪਏ ਹਨ। ਬੱਚੇ ਡੁੱਬਣ ਦੀ ਇਕ ਘਟਨਾ ਨਾਲਾਸੋਪਾਰਾ ਦੇ ਬਿਲਾਪੜਾ ਵਿੱਚ ਵਾਪਰੀ, ਇਥੇ ਰਹਿਣ ਵਾਲਾ ਅਮੋਲ ਸਿੰਘ ,ਉਮਰ 4 ਸਾਲ ਮੀਂਹ ਵਿੱਚ ਖੇਡਣ ਲਈ ਘਰੋਂ ਬਾਹਰ ਨਿਕਲ ਗਿਆ। ਮੀਂਹ ਦਾ ਪਾਣੀ ਭਰਨ ਕਾਰਨ ਬੱਚੇ ਨੂੰ ਪਤਾ ਹੀ ਨਹੀਂ ਲੱਗਾ ਕਿ ਗਟਰ ਖੁੱਲਾ ਹੈ ਤੇ ਉਹ ਗਟਰ ਵਿੱਚ ਡਿੱਗ ਪਿਆ।
ਇਸ ਦੇ ਨਾਲ ਹੀ ਦੂਜੀ ਘਟਨਾ ਮੁੰਬਈ ਨੇੜੇ ਮੀਰਾ ਰੋਡ ਤੇ ਵਾਪਰੀ। ਬੱਚਿਆਂ ਦਾ ਗਟਰ ਵਿੱਚ ਡਿੱਗਣਾ, ਨਗਰ ਨਿਗਮ ਦੀ ਲਾਪ੍ਰਵਾਹੀ ਨੂੰ ਪੇਸ਼ ਕਰਦਾ ਹੈ।























