ਮੁਹਾਲੀ ਆਰਪੀਜੀ ਹਮਲੇ ਦੇ ਮਾਸਟਰਮਾਈਂਡ ਚੜ੍ਹਤ ਸਿੰਘ ਦੀ ਨਿਸ਼ਾਨਦੇਹੀ ਤੇ ਏਕੇ 47 ਸਮੇਤ ਹਥਿਆਰ ਬਰਾਮਦ
ਚੰਡੀਗੜ੍ਹ 21 ਅਕਤੂਬਰ(ਵਿਸ਼ਵ ਵਾਰਤਾ)- ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਚੜ੍ਹਤ ਸਿੰਘ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਹਥਿਆਰਾਂ ਦੀ ਬਰਾਮਦਗੀ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਵਿੱਚ ਇੱਕ ਏਕੇ 47 ਅਤੇ 100 ਤੋਂ ਵੱਧ ਜਿੰਦਾ ਕਾਰਤੂਸ ਹਨ। ਜਿਹਨਾਂ ਨੂੰ ਰੋਪੜ੍ਹ ਦੇ ਨੂਰਪੁਰ ਬੇਦੀ ਦੇ ਇੱਕ ਘਰ ਦੇ ਪਿੱਛੇ ਖੇਤਾਂਵਿੱਚ ਲੁਕਾਇਆ ਗਿਆ ਸੀ। ਇਸ ਦੇ ਨਾਲ ਹੀ ਮਕਾਨ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।