ਮਾਨਸਾ, 18 ਅਗਸਤ (ਵਿਸ਼ਵ ਵਾਰਤਾ)- ਚੜ੍ਹਦੀ ਭਾਦੋਂ ਰੋਜ਼ ਪੈਣ ਲੱਗੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਭਾਵੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਲਾਭਦਾਇਕ ਦੱਸ ਰਹੇ ਹਨ, ਪਰ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਇਸ ਮੀਂਹ ਤੋਂ ਝੌਰਾ ਪੈਦਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਦੋਂ ਦੀ ਝੜੀ ਨਰਮੇ ਦੀ ਫੁੱਲ ਬੂਕੀ ਡੇਗ ਦਿੰਦੀ ਹੈ। ਖੇਤਾਂ ਵਿਚ ਮੀਂਹ ਦੇ ਭਾਰ ਨਾਲ ਨਰਮੇ ਟੇਡੇ ਹੋਕੇ ਡਿੱਗਣ ਲੱਗੇ ਹਨ।
ਦਿਲਚਸਪ ਗੱਲ ਹੈ ਕਿ ਇਸ ਵਾਰ ਨਰਮੇ ਦੀ ਫਸਲ ਬੇਹੱਦ ਵਧੀਆ ਸੀ ਅਤੇ ਹੁਣ ਰੋਜ਼ ਪੈਣ ਲੱਗੇ ਇਸ ਮੀਂਹ ਨੇ ਕਿਸਾਨਾਂ ਵਿਚ ਘਬਰਾਹਟ ਖੜ੍ਹੀ ਕਰ ਦਿੱਤੀ ਹੈ। ਹੋਰ ਮੀਂਹ ਆਉਣ ਦੀਆਂ ਖਬਰਾਂ ਨੇ ਕਿਸਾਨਾਂ ਨੂੰ ਝੋਰਾ ਲਾ ਦਿੱਤਾ ਹੈ, ਕਿਉਂਕਿ ਲਗਾਤਾਰ ਮੀਂਹ ਪੈਣ ਨਾਲ ਨਰਮੇ ਦੀ ਫੁੱਲ—ਬੁੱਕੀ ਕਿਰ ਜਾਂਦੀ ਹੈ।
ਬੇਸ਼ੱਕ ਖੇਤੀਬਾੜੀ ਮਹਿਕਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਖਣੀ ਪµਜਾਬ ਦੇ ਵੱਖ—ਵੱਖ ਹਿੱਸਿਆਂ ਵਿਚ ਪਏ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਨਾ ਹੈ, ਉਥੇ ਇਸ ਨਾਲ ਨਰਮੇ ਅਤੇ ਝੋਨੇ ਉਪਰ ਪੈਦਾ ਹੋਣ ਜਾ ਰਹੀਆਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਈ ਸਿੱਧ ਹੋਵੇਗਾ।
ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਵੇਲੇ ਮੀਂਹ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਸਮੇਤ ਹੋਰ ਸਾਰੀਆਂ ਫ਼ਸਲਾਂ ਨੂµ ਸਖ਼ਤ ਜ਼ਰੂਰਤ ਸੀ ਅਤੇ ਇਸ ਮੀਂਹ ਨਾਲ ਹੁਣ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਬਿਲਕੁਲ ਛੁਟਕਾਰਾ ਹੋ ਜਾਵੇਗਾ, ਜਦੋਂ ਕਿ ਕਿਸਾਨਾਂ ਨੂµ ਕੀਟਨਾਸ਼ਕ ਦਵਾਈ ਛਿੜਕਣ ਦੀ ਲੋੜ ਹੀ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹ ਵਰਖਾ ਬਰਾਨੀ ਫ਼ਸਲਾਂ ਲਈ ਵੀ ਲਾਹੇਵµਦ ਮµਨੀ ਜਾਂਦੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ 15 ਸਤµਬਰ ਤੋਂ ਪਹਿਲਾਂ ਸਿੱਧਾ ਪਿਆ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਸ਼ੁਭ ਮµਨਿਆ ਜਾਂਦਾ ਹੈ।
ਖੇਤੀਬਾੜੀ ਮਹਿਕਮੇ ਦੇ ਜ਼ਿਲ੍ਹਾ ਅਧਿਕਾਰੀ ਡਾ. ਸਿੱਧੂ ਨੇ ਦੱਸਿਆ ਕਿ ਇਸ ਖੇਤਰ ਦੇ ਬਰਾਨੀ ਇਲਾਕੇ ਵਿਚ ਜਿਹੜੀਆਂ ਫ਼ਸਲਾਂ ਦੇ ਮੀਂਹ ਵµਨੀਓ ਘੁµਢ ਮੁੜੇ ਪਏ ਸਨ, ਉਨ੍ਹਾਂ ਫ਼ਸਲਾਂ ਦੇ ਉਪਰ ਅµਬਰੀ ਪਾਣੀ ਡਿੱਗਣ ਨਾਲ ਅੱਜ ਰੌਣਕਾਂ ਚਮਕ ਰਹੀਆਂ ਸਨ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਉਪਰ, ਜੋ ਬਿਮਾਰੀਆਂ ਪੈਦਾ ਹੋਣ ਲਈ ਬੱਚ ਤਿਆਰ ਹੋਣ ਲੱਗਾ ਸੀ, ਉਹ ਵੀ ਇਸ ਮੀਂਹ ਨੇ ਥੱਲੇ ਸੁੱਟਕੇ ਸਦਾ ਲਈ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੀਂਹ ਨੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਫਾਇਦਾ ਕੀਤਾ ਹੈ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਵੈਸੇ ਤਾਂ ਇਹ ਮੀਂਹ ਰਿਪੋਰਟਾਂ ਅਨੁਸਾਰ ਕਿਤੇ ਵੀ ਨੁਕਸਾਨਦਾਇਕ ਨਹੀਂ ਹੈ, ਪਰ ਫਿਰ ਵੀ ਜੇਕਰ ਇਸ ਮੀਂਹ ਦਾ ਕੱਲ੍ਹ ਤੱਕ ਨਰਮੇ ਦੇ ਕਿਸੇ ਖੇਤ ਵਿਚ ਪਾਣੀ ਖੜ੍ਹ ਜਾਂਦਾ ਹੈ ਤਾਂ ਕਿਸਾਨ ਇਹ ਪਾਣੀ ਨੀਵੀਂਆਂ ਥਾਵਾਂ ਵੱਲ ਕੱਢ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਹਟੇ ਤੋਂ ਬਾਅਦ ਨਰਮੇ ਉਪਰ ਅੱਧੀ ਬੋਰੀ ਯੂਰੀਆ ਖਾਦ ਦੀ ਪਾਈ ਜਾਵੇੇ ਅਤੇ 13:0:45 ਪੋਟਾਸ਼ੀਅਮ ਨਾਈਟ੍ਰੇਟ, 2 ਪ੍ਰਤੀਸ਼ਤ ਘੋਲ ਦੀ ਸਪਰੇਅ ਕੀਤੀ ਜਾਵੇ, ਜਦੋਂ ਕਿ ਇਸ ਤੋਂ ਬਿਨਾਂ ਕਿਸਾਨਾਂ ਨੂੰ ਖੇਤੀਬਾੜੀ ਡੀਲਰਾਂ ਦੇ ਪਿੱਛੇ ਲੱਗਕੇ ਕਿਸੇ ਵੀ ਕਿਸਮ ਦੀ ਸਪਰੇਅ ਛਿੜਕਣ ਦੀ ਕੋਈ ਲੋੜ ਨਹੀਂ ਹੈ।
ਉਧਰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਇਸ ਮੀਂਹ ਨੂµ ਫ਼ਸਲਾਂ ਲਈ ਨੁਕਸਾਨਦਾਇਕ ਦੱਸਿਆ ਹੈ। ਉਨ੍ਹਾਂ ਕਹਿਣਾ ਹੈ ਕਿ ਕਿਸਾਨਾਂ ਨੇ ਆਪਣੀ ਪੁ¤ਤਰਾਂ ਵਾਂਗ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਹੁਣ ਤ¤ਕ ਮਸਾਂ ਹੀ ਪਾਲਿਆਂ ਸੀ, ਪਰ ਜਦੋਂ ਹੁਣ ਨਰਮੇ ਦੇ ਫਲ ਫ਼ਲ ਚੱੁਕਿਆ ਸੀ ਤਾਂ ਹੁਣ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤਕੇ ਰ¤ਖ ਦਿਤੇ। ਉਨ੍ਹਾਂ ਕਿਹਾ ਕਿ ਝ¤ਖੜ ਕਾਰਨ ਆਏ ਇਸ ਮੀਂਹ ਨੇ ਕਿਸਾਨਾਂ ਦੀ ਨਰਮੇ ਦੀ ਫਸਲ ਉਖੇੜ ਦਿਤੀ ਹੈ, ਜਿਸ ਨਾਲ ਝਾੜ ੳਪਰ ਬਹੁਤ ਬੁਰਾ ਅਸਰ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਹੁਣ ਮੀਂਹ ਕਾਰਨ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਕੇ ਯੋਗ ਮੁਆਵਜ਼ਾ ਦਿ¤ਤਾ ਜਾਵੇ।
ਇਸ ਵਾਰ ਪੀਲੇ ਕਾਰਡਾਂ ਵਾਲੇ ਪੱਤਰਕਾਰ ਵੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ
ਚੰਡੀਗੜ੍ਹ 7 ਮਈ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਅੱਜ ਪੀਲੇ ਕਾਰਡਾਂ ਵਾਲੇ ਪੱਤਰਕਾਰ ਨੂੰ ਵੀ ਪੋਸਟਲ ਬੈਲਟ ਰਾਹੀਂ...