ਮਿਲਖਾ ਸਿੰਘ ਦੇ ਦਿਹਾਂਤ ਤੇ ਵੱਡੀਆਂ ਹਸਤੀਆਂ ਵੱਲੋਂ ਸ਼ੋਕ ਦਾ ਪ੍ਰਗਟਾਵਾ
ਮਿਲਖਾ ਸਿੰਘ ਦਾ ਸੰਘਰਸ਼ ਅਤੇ ਸ਼ਕਤੀਸ਼ਾਲੀ ਵਿਅਕਤੀਤਵ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਸ੍ਰੋਤ- ਰਾਸ਼ਟਰਪਤੀ
ਅਸੀਂ ਇੱਕ ਮਹਾਨ ਐਥਲੀਟ ਨੂੰ ਖੋ ਦਿੱਤਾ-ਪੀਐਮ ਮੋਦੀ
ਇਹ ਇੱਕ ਯੁੱਗ ਦੇ ਅੰਤ ਦਾ ਪ੍ਰਤੀਕ-ਕੈਪਟਨ ਅਮਰਿੰਦਰ ਸਿੰਘ
ਹਰ ਭਾਰਤੀ ਨੂੰ ਪ੍ਰੇਰਿਤ ਕਰਦੇ ਰਹਿਣਗੇ ਮਿਲਖਾ ਸਿੰਘ-ਕਿਰਨ ਰਿਜਿਜੂ
ਵਿਸ਼ਵ ਐਥਲੈਟਿਕਸ ਤੇ ਛੱਡੀ ਅਮਿੱਟ ਛਾਪ-ਅਮਿਤ ਸ਼ਾਹ
ਚੰਡੀਗੜ੍ਹ, 19ਜੂਨ(ਨਵਜੋਤ ਕੌਰ ਪਨੂੰਆਂ)- ਫਲਾਇੰਗ ਸਿੱਖ ਮਿਲਖਾ ਸਿੰਘ ਜਿਹਨਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ,ਜਿਸ ਨਾਲ ਦੇਸ਼ ਭਰ ਦੇ ਆਮ ਲੋਕਾਂ ਤੋਂ ਲੈ ਕੇ ਵੱਡੀਆਂ ਹਸਤੀਆਂ ਵਿੱਚ ਸ਼ੋਕ ਦੀ ਲਹਿਰ ਹੈ।ਕੱਲ੍ਹ ਰਾਤ ਤੋਂ ਹੀ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਉਤੇ ਪੋਸਟਾਂ ਪਾ ਕੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਭਾਰਤ ਦੇ ਸਰਵਉੱਚ ਨਾਗਰਿਕ ਰਾਸ਼ਟਰਪਤੀ ਰਾਮਨਾਥ ਕੋਵਿੰਦ

ਸਮੇਤ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਮੰਤਰੀ ਕਿਰਨ ਰਿਜਿਜੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੀਆਂ ਹਸਤੀਆਂ ਨੇ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।























