ਚੰਡੀਗੜ, 22 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿਖੇ ਮਿਤੀ 24.02.2018 (ਦਿਨ ਸ਼ਨਿੱਚਰਵਾਰ) ਨੂੰ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਇਲਾਵਾ ਮਿਉਂਸਿਪਲ ਕੋਂਸਲ/ਨਗਰ ਪੰਚਾਇਤਾਂ ਦੇ ਕੁਝ ਵਾਰਡਾਂ ਵਿਚ ਉਪ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਦੇ ਮੱਦੇਨਜਰ ਸਬੰਧਤ ਚੋਣ ਹਲਕਿਆਂ ਵਿੱਚ ਸਥਿਤ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਮਿਤੀ 24.02.2018 (ਦਿਨ ਸ਼ਨਿੱਚਰਵਾਰ) ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਹੋਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਦਸਿਆ ਕਿ ਜੋ ਕੋਈ ਅਧਿਕਾਰੀ/ਕਰਮਚਾਰੀ ਇਨਾਂ ਨਗਰ ਕੌਂਸਲਾਂ ਜਾਂ ਮਿਉਂਸਿਪਲ ਕਾਰਪੋਰੇਸ਼ਨ ਚੋਣਾਂ ਦਾ ਵੋਟਰ ਹੈ ਅਤੇ ਸਬੰਧਤ ਚੋਣ ਹਲਕੇ ਤੋਂ ਬਾਹਰ ਡਿਊਟੀ ਕਰਦਾ ਹੈ ਤੇ ਵੋਟ ਪਾਉਣ ਲਈ ਛੁੱਟੀ ਦੀ ਮੰਗ ਕਰਦਾ ਹੈ, ਨੂੰ ਸਬੰਧਤ ਅਥਾਰਟੀ ਉਸ ਦੇ ਡਾਕੂਮੈਂਟ ਵੇਖਣ ਉਪਰੰਤ ਉਸ ਨੂੰ ਵੋਟ ਪਾਉਣ ਲਈ ਮਿਤੀ 24.02.2018 (ਦਿਨ ਸ਼ਨਿੱਚਰਵਾਰ) ਦੀ ਸਪੈਸ਼ਲ ਛੁੱਟੀ ਦੇ ਸਕਦੀ ਹੈ ਅਤੇ ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ।
ਬੁਲਾਰੇ ਨੇ ਅੱਗੇ ਦਸਿਆ ਕਿ ਇਸ ਛੁੱਟੀ ਸਬੰਧੀ ਪੰਜਾਬ ਸਰਕਾਰ ਵੱਲੋ ਇਕ ਅਧਿਸੂਚਨਾ ਵੀ ਜ਼ਾਰੀ ਕਰ ਦਿੱਤੀ ਗਈ ਹੈ।
ਸਰਦੂਲਗੜ੍ਹ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦਾ ਪਰਿਵਾਰ ‘ਆਪ’ ਵਿੱਚ ਹੋਇਆ ਸ਼ਾਮਲ
ਸਰਦੂਲਗੜ੍ਹ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਰਹੂਮ ਮੁਖਤਿਆਰ ਸਿੰਘ ਟਾਂਡੀਆ ਦਾ ਪਰਿਵਾਰ 'ਆਪ' ਵਿੱਚ ਹੋਇਆ...