ਹੁਸ਼ਿਆਰਪੁਰ, 26 ਜੂਨ (ਵਿਸ਼ਵ ਵਾਰਤਾ)- ਇੰਜੀਨੀਅਰ ਮਹਿੰਦਰ ਸਿੰਘ ਸੰਧਰ ਜ਼ਿਲ੍ਹਾ ਪ੍ਰਧਾਨ ਬਸਪਾ ਦੀ ਵਿਸ਼ੇਸ਼ ਅਗਵਾਈ ਵਿੱਚ ਬਸਪਾ ਆਗੂਆਂ ਤੇ ਸਾਥੀਆਂ ਸਮੇਤ ਹਲਕਾ ਚੱਬੇਵਾਲ ਅਧੀਨ ਪੈਂਦੇ ਥਾਣਾ ਮੇਹਟੀਆਣਾ ਦੇ ਗੇਟ ਅੱਗੇ ਧਰਨਾ ਲਗਾ ਕੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਜੱਮਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਥਾਣਾ ਮੇਹਟੀਆਣਾ ਦੇ ਐੱਸ ਐੱਚ ਓ ਤੇ ਨਿਸ਼ਾਨਾ ਤਾਣਦਿਆਂ ਕਿਹਾ ਕਿ ਉਕਤ ਐੱਸ ਐੱਚ ਓ ਹਲਕਾ ਵਿਧਾਇਕ ਦੇ ਹੱਥਾਂ ਦੀ ਕੱਠਪੁਤਲੀ ਹੈ ਅਤੇ ਉਸ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ। ਜਿਸ ਕਾਰਨ ਇਲਾਕੇ ਦਾ ਗਰੀਬ ਤਬਕਾ ਉਨ੍ਹਾਂ ਦੇ ਨਿਸ਼ਾਨੇ ਤੇ ਆ ਰਿਹਾ ਹੈ। ਬੀਤੇ ਦਿਨੀਂ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਖਨੌੜਾ ਵਿਖੇ ਪਿੰਡ ਦੇ ਹੀ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਬਸਪਾ ਆਗੂ ਨਰਿੰਦਰ ਸਿੰਘ ਖਨੌੜਾ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਜਿਸ ਦੇ ਚੱਲਦਿਆਂ ਥਾਣਾ ਮੇਹਟੀਆਣਾ ਵੱਲੋਂ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਧਾਰਾ- 323,324,148,149 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪ੍ਰੰਤੂ ਧਰਨਾਕਾਰੀਆਂ ਮੁਤਾਬਿਕ ਪੁਲਿਸ ਵੱਲੋਂ ਕੋਈ ਯੋਗ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਸ ਪਿੱਛੇ ਹਲਕਾ ਵਿਧਾਇਕ ਦਾ ਦਬਾਅ ਹੈ। ਜਿਸ ਕਰਕੇ ਪੁਲੀਸ ਦੋਸ਼ੀਆਂ ਖਿਲਾਫ਼ ਯੋਗ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਲੱਗਭੱਗ ਤਿੰਨ ਘੰਟੇ ਦੇ ਪ੍ਰਦਰਸ਼ਨ ਉਪਰੰਤ ਡੀ ਐੱਸ ਪੀ ਦਵਿੰਦਰ ਸਿੰਘ ਸੰਧੂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਦੋ ਦਿਨ ਵਿੱਚ ਜਾਂਚ ਪੂਰੀ ਕਰਕੇ ਬਣਦੀ ਯੋਗ ਕਾਰਵਾਈ ਕਰ ਦੇਣਗੇ। ਡੀਐਸਪੀ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਬੁਝਾ ਕੇ ਰੋਸ ਧਰਨਾ ਬੰਦ ਕਰਵਾਇਆ ਗਿਆ।
ਕੀ ਕਹਿਣਾ ਹੈ ਡੀ ਐੱਸ ਪੀ ਦਾ:- ਮੌਕੇ ਤੇ ਪਹੁੰਚੇ ਡੀ ਐੱਸ ਪੀ ਆਰ ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਅਨੁਸਾਰ ਅਤੇ ਜਾਂਚ ਅਨੁਸਾਰ ਦੋਸ਼ੀਆਂ ਖ਼ਿਲਾਫ਼ ਜੁਰਮ ਵਿੱਚ ਵਾਧੇ ਦੀ ਧਾਰਾ ਲਗਾ ਦਿੱਤੀ ਜਾਵੇਗੀ। ਜਦੋਂ ਡੀਐਸਪੀ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਧਰਨੇ ਦੀ ਪ੍ਰਵਾਨਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਲੋਂ ਇਸ ਧਰਨੇ ਲਈ ਕੋਈ ਪ੍ਰਵਾਨਗੀ ਨਹੀਂ ਲਈ ਗਈ। ਬਿਨਾਂ ਪ੍ਰਵਾਨਗੀ ਲਏ ਦਿੱਤੇ ਇਸ ਰੋਸ ਧਰਨੇ ਵਿੱਚ ਧਰਨਾਕਾਰੀ ਬਿਨਾਂ ਮਾਸਕ ਪਹਿਨੇ ਅਤੇ ਸਮਾਜਿਕ ਦੂਰੀ ਵਰਗੀ ਸਥਿਤੀ ਨੂੰ ਅੱਖੋਂ ਓਹਲੇ ਕਰਕੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...