ਮਾਨਸਾ, 5 ਅਪਰੈਲ (ਵਿਸ਼ਵ ਵਾਰਤਾ)-ਵੀਰਵਾਰ ਦੀ ਸਵੇਰ ਸਿਰਸਾ ਰੋਡ ਸਥਿਤ ਹੋਟਲ ਫੋਰ ਸੀਜਨ ਵਿਚ ਅੱਗ ਲੱਗ ਗਈ ਹੈ, ਪਰ ਮੌਕੇ ਤੇ ਹੀ ਵਧਦੀ ਅੱਗ ਤੇ ਕਾਬੂ ਪਾ ਲਿਆ ਗਿਆ| ਇਸ ਦੌਰਾਨ ਹੋਟਲ ਦੀ ਰਸੋਈ ਦਾ ਕਾਫੀ ਸਮਾਨ ਨੁਕਸਾਨਿਆ ਗਿਆ| ਮੌਕੇ ਤੇ ਫਾਇਰਬਿਗੇਡ ਦੀ ਗੱਡੀ ਨੇ ਆਕੇ ਅੱਗ *ਤੇ ਕਾਬੂ ਪਾਇਆ, ਜਿਸ ਨਾਲ ਵਧਦੀ ਹੋਈ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ|
ਹੋਟਲ ਦੇ ਮਾਲਕ ਬਲਵੀਰ ਸਿੱਘ ਦੰਦੀਵਾਲ ਨੇ ਦੱਸਿਆ ਕਿ ਜਦੋਂ ਉਨਾਂ ਨੂੱ ਰਸੋਈ ਵਿਚੋਂ ਨਿਕਲਦੀ ਅੱਗ ਦਾ ਪਤਾ ਲੱਗਿਆ ਤਾਂ ਉਨ੍ਹਾਂ ਤੁਰੱਤ ਇਸ ਦੀ ਸੂਚਨਾ ਫਾਇਰਬਿਗੇਡ ਨੂੰ ਦਿੱਤੀ, ਜਿਸ ਦੇ ਆਉਣ ਨਾਲ ਅੱਗ ਤੇ ਕਾਬੂ ਪਾਇਆ ਜਾ ਸਕਿਆ| ਅੱਗ ਲੱਗਣ ਦਾ ਕਾਰਨ ਸ਼ਾਰਟ ਸਕਰਟ ਮੰਨਿਆ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ|
ਫੋਟੋ ਕੈਪਸ਼ਨ: ਮਾਨਸਾ ਦੇ ਹੋਟਲ ਫੋਰ ਸੀਜਨ ਦੀ ਰਸੋਈ ਅੱਗ ਨਾਲ ਸੜਨ ਤੋਂ ਬਾਅਦ| ਫੋਟੋ: ਮਾਨ