ਮਾਨਸਾ, 22 ਨਵੰਬਰ (ਵਿਸ਼ਵ ਵਾਰਤਾ)- ਮਾਨਸਾ ਨੇੜਲੇ ਪਿੰਡ ਭੰਮੇ ਕਲਾਂ ਵਿਚੋਂ ਲੰਘਦੇ ਉਡਤ ਬ੍ਰਾਂਚ ਰਜਵਾਹੇ ਵਿਚ ਪਾੜ ਪੈਣ ਕਾਰਨ 100 ਏਕੜ ਰਕਬੇ ਵਿਚ ਤਾਜਾ ਬੀਜੀ ਕਣਕ ਦੇ ਖੇਤ ਪਾਣੀ ਵਿੱਚ ਡੁੱਬ ਗਏ ਹਨ| ਪਾਣੀ ਨਾਲ ਭਰੇ ਇਨ੍ਹਾਂ ਖੇਤਾਂ ਵਿੱਚ ਹੁਣ ਕਣਕ ਦੇ ਕਿਸੇ ਵੀ ਕੌਲ ਹਰੀ ਹੋਣ ਦੀ ਕੋਈ ਸੱਭਾਵਨਾ ਨਹੀਂ ਹੈ| ਇਸ ਖੇਤਰ ਵਿੱਚ ਵਾਰ-ਵਾਰ ਨਹਿਰਾਂ ਟੁੱਟਣ ਕਾਰਨ ਕਿਸਾਨੀ ਦਾ ਲੱਕ ਟੁੱਟਣ ਲੱਗਿਆ ਹੈ, ਪਰ ਸਿੱਚਾਈ ਵਿਭਾਗ ਨਹਿਰਾਂ ਦੀ ਟੁੱਟ ਨੂੰ ਲੈਕੇ ਗੱਭੀਰ ਨਹੀਂ ਹੋਇਆ ਜਾਪਦਾ ਹੈ| ਹੁਣ ਕਿਸਾਨ ਸਰਕਾਰ ਤੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਕਰ ਰਹੇ ਹਨ|
ਇਸ ਪਾੜ ਨੇ ਤਾਜਾ ਬੀਜੀ ਸਬਜੀ, ਕਣਕ, ਬਰਾਸੀਨ ਅਤੇ ਜਵੀ ਸਮੇਤ ਖੇਤਾਂ ਵਿਚ ਪੱਟਣ ਵੰਨੀਓ ਖੜ੍ਹੇ ਨਰਮੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ| ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਨਹਿਰੀ ਮਹਿਕਮੇ ਨੂੱ ਸੂਚਿਤ ਕਰਨ ਦੇ ਬਾਵਜੂਦ ਨਹਿਰੀ ਬਾਬੂ ਨਹਿਰਾਂ ਬੱਦ ਕਰਨ ਲਈ ਨਹੀਂ ਪੁੱਜੇ ਹਨ| ਉਨ੍ਹਾਂ ਦੱਸਿਆ ਕਿ ਸਿਆਲ ਦੀ ਰੁੱਤ ਹੋਣ ਕਾਰਨ ਇੱਕ ਮਹੀਨਾ ਖੇਤ ਵੱਤਰ ਨਹੀਂ ਆਉਣੇ ਹਨ ਅਤੇ ਜਦੋਂ ਖੇਤ ਵੱਤਰ ਆਉਣਗੇ, ਉਦੋਂ ਬਿਜਾਈ ਦਾ ਵੇਲਾ ਟੱਪ ਜਾਵੇਗਾ| ਉਨ੍ਹਾਂ ਕਿਹਾ ਕਿ ਨਹਿਰਾਂ ਦਾ ਟੁੱਟਣ ਕਈ ਮਹੀਨਿਆਂ ਤੋਂ ਹੀ ਸਫਾਈ ਦਾ ਨਾ ਹੋਣਾ ਹੈ|
ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਵਿਖੇ ਇਸ ਰਜਵਾਹੇ ਵਿਚ 70 ਫੁਟ ਪਾੜ ਪੈ ਗਿਆ ,ਜਿਸ ਨਾਲ ਕਿਸਾਨਾਂ ਦੀਆਂ 100 ਏਕੜ ਜ਼ਮੀਨ *ਚ ਲਗਭਗ ਦੋ ਢਾਈ ਫੁੱਟ ਪਾਣੀ ਭਰ ਗਿਆ| ਕਿਸਾਨ ਗੁਰਚੇਤ ਸਿੰਘ ਨੇ ਦਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਭਰਾ ਦੀ 20 ਏਕੜ ਕਣਕ ਦੀ ਫਸਲ ਬੀਜੀ ਹੋਈ ਸੀ, ਜੋ ਕਿ ਸਾਰੀ ਫਸਲ ਮਰ ਗਈ| ਕਿਸਾਨ ਦਰ੍ਹਨ ਸਿੰਘ, ਗੁਰਜੰਟ ਸਿੰਘ, ਬਾਵਾ ਸਿੰਘ, ਭੂਰਾ ਸਿੰਘ, ਜ੪ਗਰ ਸਿੰਘ, ਭੂਰਾ ਸਿੰਘ, ਸੁਖਵਿੰਦਰ ਸਿੰਘ ਪੰਚ ਅਤੇ ਮੋਹਨ ਸਿੰਘ ਆਦਿ ਕਿਸਾਨਾਂ ਨੇ ਦ੪ਸਿਆ ਕਿ ਉਨ੍ਹਾਂ ਦੀ ਲਗਭਗ 100 ਏਕੜ ਬੀਜੀ ਕਣਕ ਪਾਣੀ ਨਾਲ ਡੁਬ ਗਈ, ਜਿਸ ਨਾਲ ਉਨ੍ਹਾਂ ਦਾ ਫਸਲ ਬੀਜਣ ਤੇ ਵਾਹ ਵਹਾਈ ਰੇਹ ਅਤੇ ਬੀਜ ਤੇ ਹ੦ਾਰਾਂ ਰੁਪਏ ਪਰਤੀ ਏਕੜ ਤੇ ਖਰਚ ਹੋ ਗਏ ਹਨ, ਹੁਣ ਜੇਕਰ ਪਾਣੀ ਸਮੇਂ ਨਾਲ ਜ਼ਮੀਨ ਵਿਚੋਂ ਸੁਕ ਗਿਆ ਤਾਂ ਉਨ੍ਹਾਂ ਨੂੰ ਫਿਰ ਖਰਚ ਕਰਕੇ ਕਣਕ ਬੀਜਣੀ ਪਵੇਗੀ| ਕਿਸਾਨਾਂ ਨੇ ਪਾੜ ਕਰਕੇ ਹੋਏ ਨੁਕਸਾਨ ਦੀ ਸਰਕਾਰ ਤੋਂ ਮੁਆਵ੦ੇ ਦੀ ਮੰਗ ਕੀਤੀ ਹੈ|
ਉਧਰ ਨਹਿਰੀ ਵਿਭਾਗ ਦੇ ਐਸ.ਡੀ.ਓ ਰਾਜ ਕੁਮਾਰ ਵਰਮਾ ਨੇ ਦਸਿਆ ਕਿ ਰਜਵਾਹੇ ਵਿਚ ਪਾਣੀ ੦ਿਆਦਾ ਹੋਣ ਕਰਕੇ ਪਾੜ ਪਿਆ ਹੈ| ਉਨ੍ਹਾਂ ਦ੪ਸਿਆ ਕਿ ਹੈਡ ਤੋਂ ਪਾਣੀ ਬੰਦ ਕਰਵਾ ਦਿਤਾ ਹੈ ਤੇ ਪਾੜ ਨੂੰ ਪੂਰਨ ਲਈ ਟੀਮ ਨੂੰ ਬੁਲਾ ਲਿਆ ਗਿਆ ਹੈ|
ਐਸ.ਡੀ.ਐਮ ਸਰਦੂਲਗੜ ਤਹਿਸੀਲਦਾਰ ਸੰਧੂਰਾ ਸਿੰਘ ਨਾਇਬ ਤਹਿਸੀਲਦਾਰ, ਝੁਨੀਰ ਜੀਵਨ ਲਾਲ, ਰਘਵੀਰ ਸਿੰਘ ਅਤੇ ਪਟਵਾਰੀ ਬਲਜਿੰਦਰ ਸਿੰਘ ਨੇ ਵੀ ਪਹੁੰਚਕੇ ਸਥਿਤੀ ਦਾ ਜਾਇ੦ਾ ਲਿਆ|
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਪ®ਧਾਨ ਬਾਬੂ ਸਿੰਘ ਧਿੰਗੜ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕ੍ਹਮੀਰ ਸਿੰਘ ਭੰਮੇ ਨੇ ਪਾੜ ਦਾ ਕਾਰਨ ਨਹਿਰੀ ਵਿਭਾਗ ਦੀ ਅਣਗਹਿਲੀ ਦ੪ਸਦੇ ਹੋਏ ਕਿਹਾ ਕਿ ਹੁਣ ਜਦੋਂ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਘਟ ਹੈ ਤਾਂ ਉਸ ਅਨੁਸਾਰ ਪਾਣੀ ਹੈ੪ਡ ਤੋਂ ਛਡਾਉਣਾ ਚਾਹੀਦਾ ਹੈ ਅਤੇ ੦ਿਆਦਾ ਪਾਣੀ ਆਉਣ ਸਮੇਂ ਵੀ ਬੇਲਦਾਰਾਂ ਨੂੰ ਇਸ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਅਕਸਰ ਰਜਵਾਹੇ ਟੁੱਟਦੇ ਰਹਿੱਦੇ ਹਨ|
ਫੋਟੋ ਕੈਪਸ਼ਨ: ਮਾਨਸਾ ਨੇੜੇ ਭੰਮੇ ਕਲਾਂ ਵਿਚ ਉਡਤ ਬਰਾਂਚ ਵਿਚ ਪਏ ਪਾੜ ਕਾਰਨ ਖੇਤਾਂ ਵਿਚ ਵਹਿ ਰਿਹਾ ਪਾਣੀ|
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...