ਮਾਨਸਾ 14 ਫਰਵਰੀ (ਵਿਸ਼ਵ ਵਾਰਤਾ) – ਸ਼ਹਿਰ ਮਾਨਸਾ ਦੀ ਰਹਿਣ ਤੇ ਆਮ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਲੜਕੀ ਸ਼ਬਨਮ ਗਾਂਧੀ ਦੀ ਚੋਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਚੁਣੀ ਗਈ 16 ਮੈਂਬਰੀ ਮਹਿਲਾ ਕ੍ਰਿਕਟੀ ਟੀਮ ਲਈ ਕੀਤੀ ਗਈ ਹੈ ।ਉਹ 20 ਫਰਵਰੀ ਨੂੰ ਮੁੰਬਈ ਵਿਖੇ ਮਹਾਰਾਸ਼ਟਰ ਦੀ ਟੀਮ ਨਾਲ ਮੁਕਾਬਲਾ ਮੈਚ ਖੇਡੇਗੀ ।ਉਸਦਾ ਕਹਿਣਾ ਹੈ ਕਿ ਉਸਨੂੰ ਭਰੋਸਾ ਹੈ ਕਿ ਉਹ ਪੰਜਾਬ ਟੀਮ ਚ ਵਧੀਆ ਕਾਰਗੁਜ਼ਾਰੀ ਦਿਖਾ ਕੇ ਜਲਦੀ ਅੰਤਰਰਾਸ਼ਟਰੀ ਕ੍ਰਿਕਟ ਦਾ ਹਿੱਸਾ ਬਣੇਗੀ ।ਸ਼ਬਨਮ ਗਾਂਧੀ ਮਾਲਵਾ ਖੇਤਰ ਦੀ ਪੰਜਾਬ ਕ੍ਰਿਕਟ ਵੂਮੈਨ ਟੀਮ ਲਈ ਚੁਣੀ ਗਈ ਹੁਣ ਤਕ ਦੀ ਇਕਲੌਤੀ ਤੇ ਪਹਿਲੀ ਕੁੜੀ ਹੈ,ਜਿਸਦੀ ਚੋਣ ਸੂਬੇ ਦੀਆਂ 35 ਕ੍ਰਿਕਟ ਖਿਡਾਰਨਾਂ ਚੋ ਵੀਰਵਾਰ ਨੂੰ ਚੰਡੀਗੜ੍ਹ ਵਿਖੇ 16ਮੈਬਰੀ ਪਂਜਾਬ ਕ੍ਰਿਕਟ ਵੂਮੈਨ ਟੀਮ ਚ ਕੀਤੀ ਗਈ ਹੈ ।ਉਸਦੀ ਇਸ ਚੋਣ ਤੋਂ ਖੁਸ਼ ਹੋ ਕੇ ਕ੍ਰਿਕਟ ਐਸੋਸੀਏਸ਼ਨ ਜਿਲਾ ਮਾਨਸਾ ਦੇ ਪ੍ਰਧਾਨ ਤੇ ਸਰਦੂਲਗੜ੍ਹ ਦੇ ਨੌਜਵਾਨ ਵਿਧਾਇਕ ਸ ਦਿਲਰਾਜ ਸਿੰਘ ਭੂੰਦੜ ਤੇ ਜਨਰਲ ਸੈਕਟਰੀ ਸ੍ਰੀ ਜਗਮੋਹਨ ਸਿੰਘ ਨੇ 31ਹਜਾਰ ਰੁਪਏ ਦਾ ਚੈਕ ਉਸਨੂੰ ਦਿੱਤਾ ਹੈ ।ਉਹ ਕ੍ਰਿਕਟ ਚ ਵਧੀਆ ਬੱਲੇਬਾਜ਼ ਤੇ ਚੋਟੀ ਦੀ ਵਿਕਟ ਕੀਪਰ ਹੈ ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ, ਕਿਹਾ- ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ
ਭਾਜਪਾ ਨੇ ਤੇਲ, ਰੇਲ, ਭੇਲ, ਏਅਰਪੋਰਟ ਅਤੇ ਐਲਆਈਸੀ ਵੇਚ ਦਿੱਤੀ: ਭਗਵੰਤ ਮਾਨ ਕਿਸਾਨਾਂ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੇ ਪ੍ਰਧਾਨ...