
ਮਾਨਸਾ 6 ਮਈ( ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਦੇ ਪਿੰਡ ਰਣਜੀਤਗੜ੍ਹ ਬਾਂਦਰਾਂ ( ਸਰਦੂਲਗੜ੍ਹ) ਅਤੇ ਬੁਰਜ ਰਾਠੀ ਵਿਖੇ ਇੱਕ ਇੱਕ ਕੇਸ ਕੋਵਿਡ -19 ਪੋਜੇਟਿਵ ਪਾੲੇ ਜਾਣ ਦੀ ਸੂਚਨਾ ਮਿਲੀ ਹੈ। ਪੁਲੀਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਹੈ ਅਤੇ ਦੋਵੇਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਹਾਸਲ ਹੋੲੇ ਵੇਰਵਿਆਂ ਅਨੁਸਾਰ ਪਿੰਡ ਰਣਜੀਤਗੜ੍ਹ ਬਾਂਦਰਾਂ ਦੀ ਇਕ ਮਹਿਲਾ ਰਾਜਸਥਾਨ ਵਿਚ ਸਰੋਂ ਦੀ ਵਾਢੀ ਲਈ ਗਈ ਸੀ,ਜਿਸ ਨੂੰ ਕਰੋਨਾ ਵਾਇਰਸ ਦੀ ਤਕਲੀਫ ਦੇ ਲੱਛਣ ਸਾਹਮਣੇ ਆਏ ਹਨ,
ਹੁਣ ਪ੍ਰਸ਼ਾਸਨ ਨੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਮੈਡੀਕਲ ਟੈਸਟ ਕਰਵਾਉਣੇ ਆਰੰਭ ਕਰ ਦਿੱਤੇ ਗਏ ਹਨ।
ਇਸੇ ਤਰ੍ਹਾਂ ਪਿੰਡ ਬੁਰਜ ਰਾਠੀ ਦਾ ਇਕ ਵਿਅਕਤੀ ਕੋਵਿਡ -19 ਤੋਂ ਪ੍ਰਭਾਵਿਤ ਹੋਇਆ ਦੱਸਿਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਉਹ ਮਹਾਰਾਸ਼ਟਰ ਚੋਂ ਆਇਆ ਹੈ,ਉਸ ਦੇ ਸੰਪਰਕ ਵਾਲਿਆਂ ਦੀ ਗਿਣਤੀ ਪੜਤਾਲੀ ਜਾਣ ਲੱਗੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਲੋਕਾਂ ਨੂੰ ਬਿਲਕੁਲ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਘਰਾਂ ਵਿੱਚ ਰਹਿਕੇ ਹੀ ਆਪਣੀ ਸਿਹਤ ਦਾ ਹਰ ਪੱਖੋਂ ਖਿਆਲ ਰੱਖਣ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















