ਮਾਂ ਦਿਵਸ ਤੇ ਵਿਸ਼ੇਸ਼
ਬੱਚਿਆਂ ਨੂੰ ਛੱਡ ਕੇ ਮਾਂ ਦਾ ਚਲੇ ਜਾਣਾ , ਦੁਨੀਆਂ ਦਾ ਸਭ ਤੋਂ ਨਾ ਪੂਰਿਆ ਜਾਣ ਵਾਲਾ ਘਾਟਾ – ਮਹਾਰਾਣੀ ਪ੍ਰਨੀਤ ਕੌਰ
ਚੰਡੀਗੜ੍ਹ, 9ਮਈ (ਵਿਸ਼ਵ ਵਾਰਤਾ)- ਅੱਜ ਮਾਂ ਦਿਵਸ ਤੇ ਸਾਰੇ ਲੋਕ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਆਪਣੀ ਮਾਂ ਦੇ ਪ੍ਰਤੀ ਪਿਆਰ ਨੂੰ ਜ਼ਾਹਿਰ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਆਪਣੇੇ ਫੇਸਬੁੱਕ ਅਕਾਊਂਟ ਤੇ ਆਪਣੀ ਮਾਂ ਨਾਲ ਇਕ ਫੋਟੋ ਪਾ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ “ਬੱਚਿਆਂ ਨੂੰ ਛੱਡ ਕੇ ਮਾਂ ਦਾ ਚਲੇ ਜਾਣਾ , ਦੁਨੀਆਂ ਦਾ ਸਭ ਤੋਂ ਨਾ ਪੂਰਿਆ ਜਾਣ ਵਾਲਾ ਘਾਟਾ ਹੈ”।























