ਮਹਿਲਾ ਪ੍ਰੀਮੀਅਰ ਲੀਗ :ਮੁੰਬਈ ਇੰਡੀਅਨਜ਼ ਬਨਾਮ ਯੂਪੀ ਵਾਰੀਅਰਜ਼
ਪੜ੍ਹੋ, ਯੂਪੀ ਵਾਰੀਅਰਜ਼ ਦੀ ਕਪਤਾਨ ਨੇ ਟਾੱਸ ਜਿੱਤ ਕੇ ਲਿਆ ਕਿਹੜਾ ਫੈਸਲਾ
ਚੰਡੀਗੜ੍ਹ, 12ਮਾਰਚ(ਵਿਸ਼ਵ ਵਾਰਤਾ)-ਮਹਿਲਾ ਪ੍ਰੀਮੀਅਰ ਲੀਗ ‘ਚ ਅੱਜ ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਾਲੇ ਮੈਚ ਖੇਡਿਆ ਜਾਵੇਗਾ। ਬ੍ਰੇਬੋਰਨ ਸਟੇਡੀਅਮ ਵਿੱਚ ਯੂਪੀ ਦੀ ਕਪਤਾਨ ਐਲੀਸਾ ਹੀਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਗ੍ਰੇਸ ਹੈਰਿਸ ਦੀ ਜਗ੍ਹਾ ਸ਼ਬਨੀਮ ਇਸਮਾਈਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।
ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ। ਉਹ 3 ਮੈਚਾਂ ‘ਚ 6 ਅੰਕਾਂ ਨਾਲ ਅੰਕ ਸੂਚੀ ‘ਚ ਵੀ ਚੋਟੀ ‘ਤੇ ਹੈ। ਵਾਰੀਅਰਜ਼ ਨੇ 3 ‘ਚੋਂ 2 ਮੈਚ ਜਿੱਤੇ ਹਨ, ਜਦਕਿ ਉਹ 4 ਅੰਕਾਂ ਨਾਲ ਅੰਕ ਸੂਚੀ ‘ਚ ਤੀਜੇ ਨੰਬਰ ‘ਤੇ ਹੈ।