ਮਹਿਲਾ ਪ੍ਰੀਮੀਅਰ ਲੀਗ ; ਬੈਂਗਲੁਰੂ ਨੇ ਮੁੰਬਈ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ,21ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ ਦੇ 19ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ 126 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ‘ਤੇ 125 ਦੌੜਾਂ ਬਣਾਈਆਂ। ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਅਤੇ ਐਲਿਸ ਪੇਰੀ ਨੇ ਸਭ ਤੋਂ ਵੱਧ 29-29 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 24 ਦੌੜਾਂ ਦੀ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਵੱਲੋਂ ਅਮੇਲੀਆ ਕੇਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।