ਮਹਿਲਾ ਪ੍ਰੀਮੀਅਰ ਲੀਗ ‘ਚ ਗੁਜਰਾਤ ਨੇ ਦਿੱਲੀ ਨੂੰ ਹਰਾਇਆ
ਚੰਡੀਗੜ੍ਹ,17ਮਾਰਚ(ਵਿਸ਼ਵ ਵਾਰਤਾ)-ਮਹਿਲਾ ਪ੍ਰੀਮੀਅਰ ਲੀਗ ‘ਚ ਵੀਰਵਾਰ ਨੂੰ ਗੁਜਰਾਤ ਜਾਇੰਟਸ ਨੇ ਦਿੱਲੀ ਕੈਪੀਟਲਸ ਨੂੰ ਰੋਮਾਂਚਕ ਮੈਚ ‘ਚ 11 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਗੁਜਰਾਤ ਦੀ ਟੀਮ ਨੇ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਇਸ ਦੇ ਨਾਲ ਹੀ ਦਿੱਲੀ ਦਾ ਇੰਤਜ਼ਾਰ ਵਧ ਗਿਆ ਹੈ। ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 147 ਦੌੜਾਂ ਬਣਾਈਆਂ। ਲੌਰਾ ਵੁਲਫਾਰਟ (57) ਅਤੇ ਐਸ਼ਲੇ ਗਾਰਡਨਰ (ਅਜੇਤੂ 51) ਨੇ ਅਰਧ ਸੈਂਕੜੇ ਲਗਾਏ। ਜੇਸ ਜਾਨਸਨ ਨੇ ਦੋ ਅਤੇ ਮਾਰੀਅਨ ਕੈਪ ਨੇ 1 ਵਿਕਟ ਲਿਆ। ਜਵਾਬ ‘ਚ ਦਿੱਲੀ ਦੀ ਟੀਮ 18.4 ਓਵਰਾਂ ‘ਚ 136 ਦੌੜਾਂ ‘ਤੇ ਆਲ ਆਊਟ ਹੋ ਗਈ। ਮਾਰੀਅਨ ਕੈਪ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਕਿਮ ਗਰਥ, ਤਨੁਜਾ ਕੰਵਰ ਅਤੇ ਐਸ਼ਲੇ ਗਾਰਡਨਰ ਨੇ 2-2 ਵਿਕਟਾਂ ਲਈਆਂ।