ਮਹਿਲਾ ਪ੍ਰੀਮੀਅਰ ਲੀਗ
ਅੱਜ ਮੁਕਾਬਲਾ ਯੂਪੀ ਵਾਰੀਅਰਜ਼ ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ
ਜਾਣੋ, ਸੰਭਾਵਿਤ ਪਲੇਇੰਗ-11
ਚੰਡੀਗੜ੍ਹ,15ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ ਵਿੱਚ ਅੱਜ ਯੂਪੀ ਵਾਰੀਅਰਜ਼ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਯੂਪੀ ਨੇ ਹੁਣ ਤੱਕ 4 ਮੈਚ ਖੇਡੇ ਹਨ। ਜਿਸ ਵਿੱਚ ਟੀਮ ਨੇ 2 ਜਿੱਤੇ ਹਨ ਅਤੇ 2 ਹਾਰੇ ਹਨ। ਦੂਜੇ ਪਾਸੇ, ਬੈਂਗਲੁਰੂ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਮੰਧਾਨਾ ਦੀ ਟੀਮ ਆਪਣੇ ਸਾਰੇ ਪੰਜ ਮੈਚ ਹਾਰ ਚੁੱਕੀ ਹੈ। ਉਸ ਦੇ ਟੇਬਲ ਵਿੱਚ 0 ਅੰਕ ਹਨ। ਬੈਂਗਲੁਰੂ ਨੂੰ ਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਹੋਵੇਗਾ।
ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਰਾਇਲ ਚੈਲੇਂਜਰਜ਼ ਬੈਂਗਲੁਰੂ: ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸ ਪੇਰੀ, ਸੋਭਨਾ ਆਸ਼ਾ, ਰਿਚਾ ਘੋਸ਼ (ਵਿਕਟਕੀਪਰ), ਹੀਥਰ ਨਾਈਟ, ਸ਼੍ਰੇਅੰਕਾ ਪਾਟਿਲ, ਪ੍ਰੀਤੀ ਬੋਸ, ਮੇਗਨ ਸਕੂਟ, ਦਿਸ਼ਾ ਕਸਾਤ, ਰੇਣੁਕਾ ਸਿੰਘ।
ਯੂਪੀ ਵਾਰੀਅਰਜ਼: ਐਲੀਸਾ ਹੀਲੀ (ਕਪਤਾਨ), ਸ਼ਵੇਤਾ ਸਹਿਰਾਵਤ, ਕਿਰਨ ਨਵਗਿਰੇ, ਟਾਹਲੀਆ ਮੈਕਗ੍ਰਾ, ਦੀਪਤੀ ਸ਼ਰਮਾ, ਸਿਮਰਨ ਸ਼ੇਖ, ਦੇਵਿਕਾ ਵੈਦਿਆ, ਸ਼ਬਨੀਮ ਇਸਮਾਈਲ, ਸੋਫੀ ਏਕਲਸਟਨ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ।