ਮਹਾਮਾਰੀ ਦੇ ਦੌਰਾਨ ਅਗਲੇ ਛੇ ਮਹੀਨੇ ਬਹੁਤ ਬੁਰੇ ਹੋ ਸਕਦੇ ਹਨ- ਬਿਲ ਗੇਟਸ

ਵਾਸ਼ਿੰਗਟਨ,14 ਦਸੰਬਰ (ਵਿਸ਼ਵ ਵਾਰਤਾ)- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਅਗਲੇ ਚਾਰ ਤੋਂ ਛੇ ਮਹੀਨੇ ਬਹੁਤ ਬੁਰੇ ਹੋ ਸਕਦੇ ਹਨ। ਗੇਟਸ ਦੀ ਸੰਸਥਾ ਕੋਵਿਡ-19 ਟੀਕਾ ਵਿਕਸਿਤ ਕਰਨ ਅਤੇ ਇਸ ਦੀ ਪੂਰਤੀ ਕਰਨ ਵਿੱਚ ਹਿੱਸਾ ਲੈ ਰਹੀ ਹੈ। ਅਮਰੀਕਾ ਵਿੱਚ ਕੋਰੋਨਾ ਨਾਲ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਗੇਟਸ ਨੇ ਲੋਕਾਂ ਨੂੰ ਆਗਾਹ ਕੀਤਾ ਹੈ।ਆਈਐਚਐਮਈ ਦਾ ਅਨੁਮਾਨ ਦੱਸਦਾ ਹੈ ਕਿ ਹੋਰ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਜੇਕਰ ਅਸੀਂ ਮਾਸਕ ਪਾ ਕੇ ਰੱਖਾਗੇ, ਦੂਰੀ ਬਣਾ ਕੇ ਰੱਖਣ ਦੇ ਨਿਯਮ ਦੀ ਪਾਲਣਾ ਕਰਾਂਗੇ ਤਾਂ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ ਤੇ ਮੌਤ ਦਰ ਵੀ ਘੱਟ ਕੀਤੀ ਜਾ ਸਕਦੀ ਹੈ।





















