ਮਸੂਰੀ ਵਿੱਚ ਹੋਈ ਸੀਜ਼ਨ ਦੀ ਪਹਿਲੀ ਬਰਫਬਾਰੀ

ਚੰਡੀਗੜ੍ਹ, 28 ਦਸੰਬਰ(ਵਿਸ਼ਵ ਵਾਰਤਾ)- ਉਤਰੀ ਭਾਰਤ ਵਿੱਚ ਇਸ ਵਾਰ ਨਵੇਂ ਸਾਲ ਤੇ ਠੰਢ ਦਾ ਟਾਰਚਰ ਹੋਰ ਵੀ ਵੱਧਣ ਵਾਲਾ ਹੈ। ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਆਉਣ ਵਾਲੇ ਦਿਨਾਂ ਵਿੱਚ ਬਰਫਬਾਰੀ ਦਾ ਅਨੁਮਾਨ ਹੈ ਨਾਲ ਹੀ ਦਿੱਲੀ ਸਮੇਤ ਹੋਰ ਮੈਦਾਨੀ ਇਲਾਕਿਆਂ ਵਿੱਚ ਪਾਰਾ ਹੋਰ ਘੱਟ ਜਾਵੇਗਾ। ਠੰਢ ਦਾ ਸੀਜ਼ਨ ਚਲਦੇ ਐਤਵਾਰ ਰਾਤ ਨੂੰ ਪਹਾੜਾਂ ਦੀ ਰਾਣੀ ਮਸੂਰੀ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ।
ਮਸੂਰੀ ਵਿੱਚ ਦੇਰ ਰਾਤ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਜਿਸ ਨਾਲ ਸ਼ਹਿਰ ਵਿੱਚ ਠੰਢ ਵੱਧ ਗਈ ਹੈ। ਸ਼ਹਿਰ ਦੇ ਲਾਲਟਿੱਬਾ, ਮਾਲਰੋਡ ਅਤੇ ਉਸਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਰਾਤ ਨੂੰ ਮੀਂਹ ਦੇ ਨਾਲ ਹੀ ਬਰਫਬਾਰੀ ਹੋਈ। ਜਿਥੇ ਕਿ ਸ਼ਹਿਰ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ ਇਸ ਦੇ ਨਾਲ ਹੀ ਉਥੇ ਪਹੁੰਚੇ ਸੈਲਾਨੀਆਂ ਨੂੰ ਬੇਹੱਦ ਸੁੰਦਰ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ।






















