ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਖੋਲੇ ਜਾ ਰਹੇ ਹਨ ਹਲਕੇ ਭਰ ਵਿੱਚ ਸਿਲਾਈ ਸੈਂਟਰ : ਮਨਪ੍ਰੀਤ ਸਿੰਘ ਸਮਾਣਾ

ਮੋਹਾਲੀ 26 ਅਗਸਤ (ਵਿਸ਼ਵ ਵਾਰਤਾ) : ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਅਜ਼ਾਦ ਨਗਰ ਬਲੌਂਗੀ ਵਿਖੇ ਸਿਲਾਈ ਸੈਂਟਰ ਖੋਲ੍ਹਿਆ ਗਿਆ ਹੈ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਅਤੇ ਆਮ ਆਦਮੀ ਪਾਰਟੀ ਦੇ ਯੂਥ ਨੇਤਾ -ਮਨਪ੍ਰੀਤ ਸਿੰਘ ਸਮਾਣਾ ਨੇ ਕਹੀ, ਮਨਪ੍ਰੀਤ ਸਿੰਘ ਸਮਾਣਾ ਨੇ ਕਿਹਾ ਕਿ ਅਜਿਹੇ ਸਿਲਾਈ ਸੈਂਟਰ ਵਿਧਾਨ ਸਭਾ ਹਲਕੇ ਦੇ ਹੋਰਨਾਂ ਪਿੰਡਾਂ ਦੇ ਵਿੱਚ ਵੀ ਖੋਲ੍ਹੇ ਜਾ ਰਹੇ ਹਨ, ਮਨਪ੍ਰੀਤ ਸਿੰਘ ਸਮਾਣਾ ਨੇ ਕਿਹਾ ਕਿ ਹਲਕੇ ਭਰ ਵਿੱਚ ਖੋਲ੍ਹੇ ਜਾ ਰਹੇ ਸਿਲਾਈ ਸੈਂਟਰਾਂ ਦੀ ਲੜੀ ਦੇ ਤਹਿਤ ਹਾਲ ਦੀ ਘੜੀ 5 ਪਿੰਡਾਂ ਤੇ ਅਧਾਰਿਤ ਇੱਕ ਸਿਲਾਈ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਅਤੇ ਭਵਿੱਖ ਵਿੱਚ ਲੋੜ ਦੇ ਮੁਤਾਬਿਕ ਸਿਲਾਈ ਸੈਂਟਰਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ ਤਾਂ ਕਿ ਕਿਸੇ ਵੀ ਕੁੜੀ ਨੂੰ ਸਿਲਾਈ – ਕਢਾਈ ਸਿੱਖਣ ਦੇ ਲਈ ਸਿਲਾਈ ਸੈਂਟਰ ਦੁਰ ਨਾ ਜਾਣਾ ਪਵੇ, ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੇ ਦਿਸ਼ਾ- ਨਿਰਦੇਸ਼ ਹੇਠ ਆਜ਼ਾਦ ਨਗਰ ਬਲੌਂਗੀ ਵਿਖੇ ਖੋਲੇ ਗਏ ਇਸ ਸਿਲਾਈ ਸੈਂਟਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ -ਮਮਤਾ ਜੈਨ ਅਤੇ
ਵੀਰਇੰਦਰ ਕੌਰ ਵੱਲੋਂ ਚਲਾਇਆ ਜਾਵੇਗਾ।
ਵੀਰਇੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਲਾਈ ਸੈਂਟਰ ਦੇ ਵਿੱਚ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਨੂੰ ਮੁਫਤ ਸਿਖਲਾਈ ਪ੍ਰਧਾਨ ਕੀਤੀ ਜਾਵੇਗੀ। ਮਮਤਾ ਜੈਨ ਅਤੇ ਵੀਰਇੰਦਰ ਕੌਰ ਨੇ ਦੱਸਿਆ ਕਿ ਸਿਲਾਈ ਸੈਂਟਰ ਵਿੱਚ ਹੁਣ ਤੱਕ ਕੁੱਲ 80 ਕੁੜੀਆਂ ਦਾ ਦਾਖਲਾ ਹੋ ਚੁੱਕਾ ਹੈ। ਅਤੇ 10 ਸਿਲਾਈ ਮਸ਼ੀਨਾਂ ਦੇ ਨਾਲ ਸਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਤੇ ਮੌਜੂਦ
ਸਾਬਕਾ ਕੌਂਸਲਰ- ਅਰ.ਪੀ ਸ਼ਰਮਾ ਨੇ ਕਿਹਾ ਕਿ ਅੱਜ ਬਲੌਂਗੀ ਵਿੱਚ ਮੁਫਤ ਸਿਲਾਈ ਸੈਂਟਰ ਦਾ ਉਦਘਾਟਨ ਮਨਪ੍ਰੀਤ ਸਿੰਘ ਸਮਾਣਾ ਦੇ ਵੱਲੋਂ ਕੀਤਾ ਗਿਆ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਲੌਂਗੀ ਦੇ ਵਿੱਚ ਲੋਕਾਂ ਦੀ ਮੰਗ ਦੇ ਉਪਰ ਆਮ ਆਦਮੀ ਕਲੀਨਿਕ ਖੋਲਿਆ ਜਾ ਰਿਹਾ ਹੈ। ਬਲੌਂਗੀ ਦੇ ਲੋਕਾਂ ਨੂੰ ਆਪਣੀ ਬਿਮਾਰੀ ਦਾ ਇਲਾਜ਼ ਕਰਵਾਉਣ ਦੇ ਲਈ ਦੂਰ ਨਾ ਜਾਣਾ ਪਵੇ,
ਮੈਡਮ ਸਤਵਿੰਦਰ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਯੋਜਨਾਵਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ,
ਇਸ ਮੌਕੇ ਤੇ ਸਾਬਕਾ ਕੌਂਸਲਰ -ਆਰ ਪੀ ਸ਼ਰਮਾ, ਡਾਕਟਰ ਕੁਲਦੀਪ ਸਿੰਘ, ਅਵਤਾਰ ਸਿੰਘ ਝਾਂਮਪੁਰ, ਸਤਵਿੰਦਰ ਕੌਰ, ਸਾਬਕਾ ਕੌਂਸਲਰ- ਜਸਵੀਰ ਕੌਰ ਅਤਲੀ, ਚਰਨਜੀਤ ਕੋਰ, ਇੰਦਰਜੀਤ ਕੌਰ, ਵੀ ਹਾਜ਼ਰ ਸਨ,























