ਬਲਾਚੌਰ, 04 ਜੁਲਾਈ (ਵਿਸ਼ਵ ਵਾਰਤਾ)-
ਸਥਾਨਕ ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਮਹਾਂ ਸਿੰਘ ਰੌੜੀ ਪ੍ਰਧਾਨ ਅਤੇ ਕੰਢੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਕਰਨ ਸਿੰਘ ਰਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੈਲਥ ਕੈਂਪਸ ਫੈਕਟਰੀ ਤਾਜੋਵਾਲ ਦੀ ਮਨੇਜਮੈਂਟ ਵਲੋਂ ਗੈਰਕਾਨੂੰਨੀ ਤੌਰ ਤੇ ਬਦਲਾ ਲਊ ਕਾਰਵਾਈ ਕਰਕੇ 40 ਮਜਦੂਰਾ ਨੂੰ ਨੌਕਰੀ ਤੋ ਕੱਢਣ ਖਿਲਾਫ ਜਥੇਬੰਦੀ ਵਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਚੱਲ ਰਹੇ ਸੰਘਰਸ਼ ਦੌਰਾਨ ਕੁਲਵਿੰਦਰ ਸਿੰਘ ਨੂੰ 4 ਜਨਵਰੀ 2020 ਨੂੰ ਜਦ ਘਰ ਜਾ ਰਿਹਾ ਸੀ ਤਾਂ ਫੈਕਟਰੀ ਦੇ ਗੁੰਡਿਆ ਵਲੋਂ ਜਾਤੀ ਸੂਚਕ ਸ਼ਬਦ ਬੋਲਕੇ ਜਿੱਥੇ ਜਲੀਲ ਕੀਤਾ ਉਥੇ ਹੀ ਉਸ ਦੇ ਗੰÎਭੀਰ ਸੱਟਾ ਮਾਰੀਆਂ । ਇਸ ਦੌਰਾਨ ਗੁੰਡਾ ਅਨਸਰਾ ਨੇ ਕੁਲਵਿੰਦਰ ਸਿੰਘ ਦੇ ਪੈਰ ਦੀ ਹੱਡੀ ਵੀ ਤੋੜ ਦਿੱਤੀ ਸੀ। ਫੈਕਟਰੀ ਮੈਨੇਜਮੈਂਟ ਦੇ ਗੁੰਡਿਆ ਦੀ ਕੁੱਟਮਾਰ ਦੇ ਸ਼ਿਕਾਰ ਕੁਲਵਿੰਦਰ ਸਿੰਘ ਜ਼ਖਮੀ ਹਾਲਤਾ ਵਿੱਚ ਇਲਾਜ਼ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ । ਫੈਕਟਰੀ ਮੈਨੇਜਮੈਟ ਵਲੋਂ ਮਿਲ ਮਿਲਾ ਕੇ ਪਰਚਾ ਸਧਾਰਨ ਕਰਵਾ ਲਿਆ ਪਰ ਜਥੇਬੰਦੀ ਦੀ ਯੋਗ ਅਗਵਾਈ ਕਰਕੇ ਦੋਬਾਰਾ ਮੈਡੀਕਲ ਬਣਾਇਆ ਗਿਆ।
ਉਪਰੋਕਤ ਆਗੂਆਂ ਨੇ ਦੁੱਖ ਜ਼ਾਹਿਰ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਆਸੀ ਆਗੂਆ ਦੇ ਦਬਾ ਕਰਕੇ ਨਾ ਤਾਂ ਦਫਾ 26 ਤਹਿਤ ਪਰਚਾ ਦਰਜ ਕੀਤਾ ਗਿਆ ਅਤੇ ਨਾ ਹੀ ਜਾਤੀ ਸੂਚਕ ਸ਼ਬਦ ਬੋਲਕੇ ਜਲੀਲ ਕਰਨ ਵਾਲਿਆ ਤੇ ਐਸੀ.ਐਸਟੀ ਐਕਟ ਲਗਾਇਆ ਗਿਆ । ਉਨ੍ਹਾਂ ਪੁਰ ਜ਼ੋਰ ਮੰਗ ਕੀਤੀ ਕਿ ਦੋਸ਼ੀਆ ਖਿਲਾਫ ਬਣਦੀਆਂ ਧਾਰਾਵਾ ਲਗਾ ਕੇ ਅਤੇ ਐਸੀ.ਐਸਟੀ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ ਅਤੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਰਾਮ ਅਤੇ ਉਪ ਪ੍ਰਧਾਨ ਸਤਪਾਲ ਨੇ ਸਾਫ ਤੌਰ ਤੇ ਕਿਹਾ ਕਿ ਜੇਕਰ ਦੋਸ਼ੀਆ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਸੰਘਰਸ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇੰਨਸਾਫ ਦੀ ਪ੍ਰਾਪਤੀ ਤੱਕ ਚੱਲਦਾ ਰਹੇਗਾ ।






















