
ਕੇਪਟਾਊਨ, 6 ਜਨਵਰੀ – ਕੇਪਟਾਊਨ ਟੈਸਟ ਵਿਚ ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਹਾਲਤ ਖਸਤਾ ਹੋ ਗਈ ਹੈ| ਕੇਵਲ 64 ਦੌੜਾਂ ਬਣਾ ਕੇ ਉਸ ਦੇ 4 ਖਿਡਾਰੀ ਆਊਟ ਹੋ ਚੁੱਕੇ ਹਨ| ਕੱਲ੍ਹ ਟੀਮ ਇੰਡੀਆ ਨੇ 27 ਦੌੜਾਂ ਉਤੇ ਆਪਣੇ 3 ਖਿਡਾਰੀ ਗਵਾ ਦਿੱਤੇ ਸਨ ਅਤੇ ਰੋਹਿਤ ਸ਼ਰਮਾ ਦੇ ਰੂਪ ਵਿਚ ਟੀਮ ਇੰਡੀਆ ਨੂੰ ਚੌਥਾ ਝਟਕਾ ਲੱਗਾ| ਰੋਹਿਤ ਨੂੰ ਰਬਾਡਾ ਨੇ ਐਲ.ਬੀ.ਡਬਲਿਊ ਆਊਟ ਕੀਤਾ|
ਖਬਰ ਲਿਖੇ ਜਾਣ ਤੱਕ ਪੁਜਾਰਾ 20 ਅਤੇ ਆਰ ਅਸ਼ਵਿਨ 6 ਦੌੜਾਂ ਬਣਾ ਕੇ ਕ੍ਰੀਜ ਉਤੇ ਸਨ| ਭਾਰਤ ਹਾਲੇ ਵੀ ਦੱਖਣੀ ਅਫਰੀਕਾ ਤੋਂ 222 ਦੌੜਾਂ ਪਿੱਛੇ ਹੈ|
India Vs Zimbabwe 3rd ODI : ਭਾਰਤ ਨੇ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤੀ ਸੀਰੀਜ਼ ; ਸ਼ੈਫਾਲੀ ਅਤੇ ਪ੍ਰਤਿਕਾ ਨੇ ਲਗਾਏ ਅਰਧ-ਸੈਂਕੜੇ
ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ) ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਵਨਡੇ ਮੈਚ ਵਿੱਚ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ...






















