ਭਾਰਤ ਬੰਦ ਤੋਂ ਪਹਿਲਾਂ ਨੋਇਡਾ ਵਿੱਚ ਧਾਰਾ 144 ਲਾਗੂ
ਦਿੱਲੀ, 7 ਦਸੰਬਰ (ਵਿਸ਼ਵ ਵਾਰਤਾ)- ਦਿੱਲੀ ਬਾਰਡਰ ਉਤੇ ਕਿਸਾਨ ਅੰਦੋਲਨ ਦੇ ਵਿਚਕਾਰ ਗੌਤਮ ਬੁਧਨਗਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਗੌਤਮ ਬੁਧ ਨਗਰ ਪ੍ਰਸ਼ਾਸ਼ਨ ਨੇ ਕੋਰੋਨਾ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਧਾਰਾ 144 ਲਾਗੂ ਕਰ ਦਿੱਤੀ ਹੈ। ਜੋ ਕਿ 2 ਜਨਵਰੀ 2021 ਤੱਕ ਲਾਗੂ ਰਹੇਗੀ। ਇਸ ਦੇ ਦੌਰਾਨ ਨੋਇਡਾ ਵਿੱਚ ਬਿਨਾਂ ਕਿਸੇ ਇਜਾਜਤ ਦੇ ਜਲੂਸ ਨਹੀਂ ਕੱਢਿਆ ਜਾ ਸਕਦਾ ਅਤੇ ਨਾ ਹੀ ਕੋਈ ਚੱਕਾ ਜਾਮ ਕੀਤਾ ਜਾ ਸਕਦਾ ਹੈ।
ਗੌਤਮ ਬੁੱਧ ਨਗਰ ਪ੍ਰਸ਼ਾਸ਼ਨ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਉਤਰ ਪ੍ਰਦੇਸ਼ ਆਪਦਾ ਪ੍ਰਬੰਧਨ ਅਧਿਨਿਯਮ 2005 ਦੀ ਧਾਰਾ 2 ਦੀ ਉਪ-ਧਾਰਾ ਦੇ ਅੰਡਰ ਕੋਵਿਡ-19 ਦੇ ਕਾਰਨ ਫੈਲ ਰਹੀ ਮਹਾਂਮਾਰੀ ਨੂੰ ਆਪਦਾ ਘੋਸ਼ਿਤ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ।






















